ਯਮੁਨਾਨਗਰ : ਹਰ ਸਾਲ ਦੁਸਹਿਰੇ ‘ਤੇ ਰਾਵਣ ਸਾੜਨ ਦੌਰਾਨ ਹਾਦਸਿਆਂ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹੀ ਹੀ ਇਕ ਘਟਨਾ ਯਮੁਨਾਨਗਰ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਇਕ ਜਲਦਾ ਹੋਇਆ ਰਾਵਣ ਭੀੜ ‘ਤੇ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜਲਦੇ ਹੋਏ ਰਾਵਣ ਦੀ ਲਪੇਟ ‘ਚ ਆ ਗਏ। ਹਾਦਸੇ ‘ਚ 40 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।















