ਉਮੀਦ ਸੀ ਕਿ ਸ਼ੀਲਾ ਦੀਕਸ਼ਤ ਪਾਰਟੀ ਛੱਡ ਦੇਵੇਗੀ ਅਤੇ ਆਰਾਮ ਕਰੇਗੀ : ਜੇਤਲੀ

2ਨਵੀਂ ਦਿੱਲੀ  : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਅੱਜ ਆਪਣੇ ਸਭ ਤੋਂ ਕਮਜ਼ੋਰ ਸਥਿਤੀ ‘ਚ ਹੈ ਅਤੇ ਉਮੀਦ ਹੈ ਕਿ ਸ਼ੀਲਾ ਦੀਕਸ਼ਤ ਪਾਰਟੀ ਛੱਡ ਕੇ ਆਰਾਮ ਕਰੇਗੀ। ਜਿਨ੍ਹਾਂ ਨੂੰ ਉੱਤਰ-ਪ੍ਰਦੇਸ਼ ‘ਚ ਪਾਰਟੀ ਦੇ ਮੁੱਖ-ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ।
ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਨਾਲ ਜੁੜੇ ਇਕ ਸਮਾਰੋਹ ਦੌਰਾਨ ਜੇਤਲੀ ਨੇ ਕਿਹਾ,”ਕਾਂਗਰਸ ਪਾਰਟੀ ਅਜੇ ਆਪਣੇ ਸਭ ਤੋਂ ਖਰਾਬ ਦੌਰ ਤੋਂ ਲੰਘ ਰਹੀ ਹੈ ਅਤੇ ਇਸ ਲਈ ਇਕ ਤੋਂ ਬਾਅਦ ਇਕ ਫੈਸਲੇ ਕਰ ਰਹੀ ਹੈ… ਹਾਲ ਹੀ ‘ਚ ਉਨ੍ਹਾਂ ਸ਼ੀਲਾ ਦੀਕਸ਼ਤ ਨੂੰ ਉੱਤਰ-ਪ੍ਰਦੇਸ਼ ਦਾ ਮੁੱਖ-ਮੰਤਰੀ ਪਦ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ ਮੈਂ ਉਨ੍ਹਾਂ ਦਾ ਕਾਫੀ ਸਨਮਾਨ ਕਰਦਾ ਹਾਂ। ਮੈਨੂੰ ਉਮੀਦ ਸੀ ਕਿ ਉਹ ਪਾਰਟੀ ਛੱਡ ਕੇ ਆਰਾਮ ਕਰਨਗੇ।”
ਵਿੱਤ ਮੰਤਰੀ ਨੇ ਕਿਹਾ,”ਉਨ੍ਹਾਂ ਉੱਤਰ-ਪ੍ਰਦੇਸ਼ ਨੂੰ ਇਸ ਵਾਰ ਵੋਟ ਨਹੀਂ ਮਿਲਣਗੇ ਅਤੇ ਇਹੀ ਸਥਿਤੀ ਹੋਰ ਸੂਬਿਆਂ ‘ਚ ਹੋਵੇਗੀ। ਦੇਸ਼ ਉਨ੍ਹਾਂ ਨੂੰ ਤਦ ਤੱਕ ਸਵੀਕਾਰ ਨਹੀਂ ਕਰੇਗਾ ਜਦ ਤੱਕ ਉਹ ਇਸ ਧਾਰਨਾ ਨੂੰ ਨਹੀਂ ਬਦਲਦੇ ਕਿ ਨੇਤਾ ਕੇਵਲ ਇਕ ਪਰਿਵਾਰ ‘ਚ ਹੀ ਪੈਦਾ ਹੁੰਦੇ ਹਨ। ਕੇਜਰੀਵਾਲ ਨੀਤ ਆਪ ਸਰਕਾਰ ‘ਤੇ ਚੁਟਕੀ ਲੈਂਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਯੋਗਾਂ ਦੀ ਕੀਮਤ ਰਾਸ਼ਟਰੀ ਰਾਜਧਾਨੀ ਨੂੰ ਚੁਕਾਉਣੀ ਪੈ ਰਹੀ ਹੈ।