ਨਵੀਂ ਦਿੱਲੀ : ਕੇਂਦਰੀ ਸਮਾਜਿਕ ਨਿਆਂ ਮੰਤਰੀ ਅਤੇ ਰਿਪਬਲਿਕਨ ਪਾਰਟੀ(ਅਠਾਵਲੇ) ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਕਿਹਾ ਹੈ ਕਿ ਜੇਕਰ ਸੰਵਿਧਾਨ ਨਾਲ ਕੋਈ ਛੇੜਛਾੜ ਹੁੰਦੀ ਹੈ ਤਾਂ ਮੈ ਮੰਤਰੀ ਦਾ ਅਹੁਦਾ ਛੱਡ ਦਿਆਂਗਾ।
ਪ੍ਰੈਸ ਕਾਂਫ੍ਰੈਸ ਵਿੱਚ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ, ਭਾਰਤ ਦਾ ਸੰਵਿਧਾਨ ਪੂਰੀ ਦੁਨੀਆ ਵਿੱਚ ਬਾਬਾ ਅੰਬੇਡਕਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਅਜਿਹੇ ਵਿੱਚ ਜੇਕਰ ਸੰਵਿਧਾਨ ਨੂੰ ਬਦਲਣ ਦੀ ਗੱਲ ਆਉਂਦੀ ਹੈ ਤਾਂ ਮੇਰਾ ਮੰਤਰੀ ਦਾ ਅਹੁਦਾ ਛੱਡਣਾ ਜ਼ਿਆਦਾ ਜ਼ਰੂਰੀ ਨਹੀਂ ਹੋਵੇਗਾ। ਮੈਂ ਬਾਬਾ ਸਾਹਿਬ ਦੀਆਂ ਨੀਤੀਆਂ ਨੂੰ ਲੈ ਕੇ ਅੱਗੇ ਵੱਧ ਰਿਹਾ ਹਾਂ। ਇਸ ਲਈ ਜੇਕਰ ਅਜਿਹਾ ਹੁੰਦਾ ਹੈ ਤਾਂ ਮੈ ਆਪਣਾ ਅਹੁਦਾ ਛੱਡ ਦਿਆਂਗਾ।
ਅਠਾਵਲੇ ਨੇ ਅੱਗੇ ਕਿਹਾ, ਸਰਕਾਰ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਰਹੀ ਹੈ। ਬਾਬਾ ਸਾਹਿਬ ਅੰਬੇਡਕਰ ਨੇ ਵੀ ਹਿੰਦੂ ਕੋਡ ਬਿਲ ਦੇ ਕਾਰਨ ਮੰਤਰੀ ਅਹੁਦਾ ਛੱਡ ਦਿੱਤਾ ਸੀ। ਇਸ ਲਈ ਮੈਂ ਵੀ ਉਹ ਹੀ ਕਰਾਂਗਾ।
ਅਠਾਵਲੇ ਨੇ ਕਿਹਾ, ਮੇਰੇ ਲਈ ਮੰਤਰੀ ਦਾ ਅਹੁਦਾ ਮਾਰਨੇ ਨਹੀਂ ਰੱਖਦਾ। ਮੇਰੇ ਲਈ ਦਲਿਤਾਂ ਦੀਆਂ ਸਮੱਸਿਆਵਾਂ ਅਤੇ ਬਾਬਾ ਅੰਬੇਡਕਰ ਦਾ ਮਿਸ਼ਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਮੰਤਰੀ ਦਾ ਅਹੁਦਾ ਛੱਡ ਦਿਆਂਗਾ।















