ਨਵੀਂ ਦਿੱਲੀ: ਗੁਜਰਾਤ ‘ਚ ਅੱਜ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਇਸ ਦੀ ਤੀਬਰਤਾ ਜਿਆਦਾ ਨਹੀਂ ਸੀ। ਰਿਅਕਟਰ ਸਕੇਲ ‘ਤੇ ਭੁਚਾਲ ਦੀ ਤੀਬਰਤਾ 4.5 ਮਾਪੀ ਗਈ ਹੈ।
ਰਾਸ਼ਟਰੀ ਭੁਚਾਲ ਵਿਗਿਆਨ ਕੇਂਦਰ ਮੁਤਾਬਕ ਭੁਚਾਲ ਸਵੇਰੇ 9 ਵੱਜ ਕੇ 25 ਮਿੰਟ ‘ਤੇ ਆਇਆ। ਇਸ ਦਾ ਕੇਂਦਰ ਧਰਤੀ ਦੇ 10 ਕਿੱਲੋਮੀਟਰ ਹੇਠਾਂ ਸੀ।
ਮਣੀਪੁਰ ਦੇ ਚੰਡੇਲ ‘ਚ ਵੀ ਸਵੇਰੇ 8 ਵੱਜ ਕੇ 1 ਮਿੰਟ ‘ਤੇ 3.2 ਤੀਬਰਤਾ ਵਾਲਾ ਭੁਚਾਲ ਆਇਆ। ਹਾਲਾਂਕਿ ਭੁਚਾਲ ਦੇ ਕਾਰਨ ਅਜੇ ਤੱਕ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਹੈ।















