ਇਸਲਾਮਿਕ ਸਟੇਟ ਨੇ ਲਈ ਨੀਸ ਹਮਲੇ ਦੀ ਜ਼ਿੰਮੇਵਾਰੀ

2ਨੀਸ : ਬੀਤੇ ਕੱਲ ਫਰਾਂਸ ਦੇ ਨੀਸ ਵਿਚ ਜਸ਼ਨ ਮਨਾ ਰਹੇ ਲੋਕਾਂ ‘ਤੇ ਟਰੱਕ ਚੜਾਉਣ ਦੇ ਮਾਮਲੇ ਵਿਚ ਅੱਜ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਲੋਕਾਂ ਦਾ ਸਬੰਧ ਟਿਊਨੇਸ਼ੀਆਈ ਹਮਲਾਵਰ ਡਰਾਈਵਰ ਨਾਲ ਸਨ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 84 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ।
ਇਸ ਦੌਰਾਨ ਇਸ ਹਮਲੇ ਦੀ ਦੁਨੀਆ ਭਰ ਵਿਚ ਨਿਖੇਧੀ ਕੀਤੀ ਜਾ ਰਹੀ ਹੈ। ਅੱਜ ਹਮਲੇ ਦੇ ਦੂਸਰੇ ਦਿਨ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।