‘ਟਾਕ ਟੂ ਏਕੇ’ ਰਾਹੀਂ ਜਨਤਾ ਦੇ ਮਨ ਦੀ ਗੱਲ ਸੁਣਨਗੇ ਅਰਵਿੰਦ ਕੇਜਰੀਵਾਲ: ਭਗਵੰਤ ਮਾਨ

3ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਟਾਕ ਟੂ ਏਕੇ’ ਪ੍ਰੋਗਰਾਮ ਦੇ ਤਹਿਤ 17 ਜੁਲਾਈ ਨੂੰ ਆਨ-ਲਾਇਨ ਲੋਕਾਂ ਦੇ ਮਨ ਦੀ ਗੱਲ ਸੁਣਨਗੇ। ਇਹ ਉਕੱਤ ਜਾਣਕਾਰੀ  ਸ਼ੁੱਕਰਵਾਰ ਨੂੰ ਚੰਡੀਗੜ ਵਿਖੇ ਆਯੋਜਨ ਕੀਤੀ ਪ੍ਰੈਸ ਕਾਨਫਰੈਂਸ ਦੌਰਾਨ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੀ।
ਭਗਵੰਤ ਮਾਨ ਨੇ ਦੱਸਿਆ ਕਿ ‘ਟਾਕ ਟੂ ਏਕੇ’  ਦੇ ਤਹਿਤ ਹਰ ਕੋਈ ਅਰਵਿੰਦ ਕੇਜਰੀਵਾਲ ਨੂੰ ਆਪਣੀ ਸ਼ਿਕਾਇਤ, ਗਿਲਾ-ਸ਼ਿਕਵਾ,  ਸਮੱਸਿਆ ਅਤੇ ਸੁਝਾਅ ਸੁਣਾ ਸਕਦਾ ਹੈ। ਇਸਦੇ ਲਈ ‘ਡਬਲਿਊਡਬਲਿਊਡਬਲਿਊ ਡਾਟ ਟਾਕਟੂਏਕੇ ਡਾਟ ਕਾਮ’ ਦੇ ਰਾਹੀਂ ਕਾਲ ਅਤੇ ਐਸਐਮਐਸ ਚੈਟ ਕੀਤੀ ਜਾ ਸਕਦੀ ਹੈ। ਐਮਐਮਐਸ ਲਈ 8130344141 ਨੰਬਰ ਉਪਲੱਬਧ ਰਹੇਗਾ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਬਤੌਰ ਮੁੱਖ ਮੰਤਰੀ ਦਿੱਲੀ ਜਵਾਬ ਦੇਣਗੇ ਹਾਲਾਂਕਿ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਵਿਅਕਤੀ ਆਪਣੇ ‘ਮਨ ਦੀ ਗੱਲ’ ਅਰਵਿੰਦ ਕੇਜਰੀਵਾਲ ਦੇ ਨਾਲ ਸਾਂਝੀ ਕਰ ਸਕਦਾ ਹੈ। ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੇ ‘ਮਨ ਦੀ ਗੱਲ’ ਪ੍ਰੋਗਰਾਮ ਉੱਤੇ ਟਿਪੱਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਦੇ ਮਨ ਦੀ ਗੱਲ ਸੁਣਕੇ ਉਨਾਂ ਨੂੰ ਪ੍ਰਧਾਨ ਮੰਤਰੀ ਦਾ ਰੁਤਬਾ ਦਿੱਤਾ ਸੀ, ਪਰੰਤੂ ਪ੍ਰਧਾਨ ਮੰਤਰੀ ਬਣਕੇ ਨਰਿੰਦਰ ਮੋਦੀ ਦੇਸ਼ ਦੀ ਜਨਤਾ ਦੇ ਮਨ ਦੀ ਸੁਣਨ ਦੀ ਬਜਾਏ ਹੁਣ ਵੀ ਆਪਣੇ ਮਨ ਦੀ ਗੱਲਾਂ ਸੁਣਾ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਯੋਜਨ ‘ਸੰਗਤ ਦਰਸ਼ਨ’ ਪ੍ਰੋਗਰਾਮਾਂ ਨੂੰ ‘ਯੋਜਨਾਬੱਧ ਅਕਾਲੀ ਦਰਸ਼ਨ’ ਦੱਸਿਆ, ਜਿਨਾਂ ਵਿੱਚ ਉਨਾਂ ਲੋਕਾਂ ਨੂੰ ਮੁੱਖ ਮੰਤਰੀ ਬਾਦਲ ਦੇ ਰੁਬਰੂ ਕੀਤਾ ਜਾਂਦਾ ਹੈ। ਜਿਨਾਂ ਨੂੰ ਪਹਿਲਾਂ ਹੀ ਦੱਸਿਆ ਹੁੰਦਾ ਹੈ ਕਿ ਉਨਾਂ ਨੇ ਕੀ ਬੋਲਣਾ ਹੈ। ਜੋ ਲੋਕ ਆਪਣੀ ਮੁਸ਼ਕਲਾਂ, ਸੱਮਸਿਆਵਾਂ ਅਤੇ ਸ਼ਿਕਾਇਤਾਂ ਸੁਣਾਉਣਾ ਚਾਹੁੰਦੇ ਹਨ ਉਨਾਂ ਨੂੰ ਬਾਦਲ ਸਾਹਿਬ ਕੋਲ ਵੀ ਨਹੀਂ ਜਾਣ ਦਿੱਤਾ ਜਾਂਦਾ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅੱਜ ਤੱਕ ਇਹ ਗੱਲ ਸਪੱਸ਼ਟ ਨਹੀਂ ਕਰ ਸਕੀ ਕਿ ਸੰਗਤ ਦਰਸ਼ਨ ਸਰਕਾਰੀ ਪ੍ਰੋਗਰਾਮ ਹੁੰਦਾ ਹੈ ਜਾਂ ਰਾਜਨੀਤਕ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ‘ਆਪ’ ਦੀ ਤੁਲਨਾ ਆਈਐਸਆਈਐਸ ਨਾਲ ਕਰਨ ਦੇ ਸਵਾਲ ਉੱਤੇ ਭਗਵੰਤ ਮਾਨ ਨੇ ਕਿਹਾ,  ‘ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੜਤ ਤੋਂ ਅਕਾਲੀ ਅਤੇ ਕਾਂਗਰਸੀ ਬੁਰੀ ਤਰਾਂ ਬੌਖਲਾ ਚੁੱਕੇ ਹਨ। ਦਿੱਲੀ ਵਿੱਚ ਵੀ ਕਾਂਗਰਸੀ ਅਤੇ ਭਾਜਪਾਈ ਅਰਵਿੰਦ ਕੇਜਰੀਵਾਲ ਨੂੰ ਕਦੇ ਨਕਸਲੀ ਦੱਸਦੇ ਸਨ,  ਕਦੇ ਥੱਪੜ ਮਰਵਾਉਂਦੇ ਹਨ। ਜਿਸਦਾ ਜਵਾਬ ਦਿੱਲੀ ਦੀ ਜਨਤਾ ਨੇ ਚੋਣ ਵਿੱਚ ਦੇ ਦਿੱਤਾ ਸੀ। ਦੇਸ਼ ਦੇ ਲੋਕ ਸਮਝਦਾਰ ਹਨ ਅਤੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਬਹੁਤ ਹੀ ਚੰਗੀ ਤਰਾਂ ਜਾਣ ਚੁੱਕੇ ਹਨ ਅਤੇ ਇਨਾਂ ਤੋਂ ਛੁਟਕਾਰਾ ਚਾਹੁੰਦੇ ਹਨ। ‘ਮਾਨ ਨੇ ਦਾਅਵਾ ਕੀਤਾ ਕਿ ਜਮੀਨੀ ਪੱਧਰ ਉੱਤੇ ਅਕਾਲੀ ਅਤੇ ਕਾਂਗਰਸੀ ਆਪਣੀ ਜ਼ਮੀਨ ਖੋਹ ਚੁੱਕੇ ਹਨ ਅਤੇ ਅਗਲੀ ਚੋਣ ਵਿੱਚ ਇਹ ਸੀਟਾਂ ਦਾ ਦੋਹਰਾ ਅੰਕੜਾ ( ਡਬਲ ਡਿੱਜਟ ) ਵੀ ਪਾਰ ਨਹੀਂ ਕਰ ਸਕਣਗੇ।
ਕੈਪਟਨ ਅਮਰਿੰਦਰ ਸਿੰਘ ਉੱਤੇ ਪਲਟਵਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ‘ਗਜਨੀ’ ਦੀ ਤਰਾਂ ਭੁੱਲ ਜਾਣ ਦਾ ਰੋਗ ਹੋ ਗਿਆ ਹੈ। ਸ਼ਾਇਦ ਉਹ ਸੰਸਦ ਨੂੰ ਵੀ ਭੁੱਲ ਗਏ ਹਨ, ਕਿਉਂਕਿ ਪਿਛਲੇ ਤਿੰਨ ਸੈਸ਼ਨ ਤੋਂ ਉਨਾਂ ਦੀ ਪਾਰਲੀਮੈਂਟ ਵਿੱਚ ਹਾਜਿਰੀ ਜੀਰੋ ਹੈ, ‘ਜਦੋਂ ਕੈਪਟਨ ਅਮਰਿੰਦਰ ਕਦੇ ਸੰਸਦ ਵਿੱਚ ਹੀ ਨਹੀਂ ਗਏ ਤਾਂ ਉਨਾਂ ਨੂੰ ਮੇਰੇ ਮੂੰਹ ਤੋਂ ਸ਼ਰਾਬ ਦੀ ਬਦਬੂ ਕਿਵੇਂ ਆ ਗਈ। ਕੈਪਟਨ ਅਮਰਿੰਦਰ ਬਕਵਾਸ ਕਰਦੇ ਹਨ, ਕੁੜ ਪ੍ਰਚਾਰ ਕਰਦੇ ਹਨ, ਮੈਂ ਚੁਣੌਤੀ ਦਿੰਦਾ ਹਾਂ ਕਿ ਅਗਲੀ ਮਾਨਸੂਨ ਸੈਸ਼ਨ ਵਿੱਚ ਉਹ ਆਪਣੇ ਅਤੇ ਮੇਰੇ ਖੂਨ ਦੀ ਜਾਂਚ ਸੰਸਦ ਦੀ ਲੈਬ ਤੋਂ ਹੀ ਕਰਵਾਉਣ। ਆਪਣੇ ਦੋਵੇਂ ‘ਭਤੀਜ’ ਬਿਕਰਮ ਮਜੀਠਿਆ ਅਤੇ ਸੁਖਬੀਰ ਬਾਦਲ ਨੂੰ ਵੀ ਲੈ ਆਉਣ ਪਤਾ ਚੱਲ ਜਾਵੇਗਾ ਕਿ ਆਮ ਆਦਮੀ ਅਤੇ ਰਜਵਾੜਿਆਂ ਦੇ ਖੂਨ ਵਿੱਚ ਕੀ ਅੰਤਰ ਹੁੰਦਾ ਹੈ। ‘ ਇੱਕ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ  ਚੰਗੀ ਤਰਾ ਜਾਣਦੇ ਹਨ ਕਿ ਆਪਣੀ ਹੀ ਪਾਰਟੀ ਨੂੰ ਕਿਵੇਂ ਹਰਾਇਆ ਜਾਂਦਾ ਹੈ। ਇਹ ਤਜੁਰਬਾ ਉਹ 2012 ਵਿੱਚ ਸਫਲਤਾ ਪੂਰਵਕ ਕਰ ਚੁੱਕੇ ਹਨ। ਹੁਣ ਕੈਪਟਨ ਨੂੰ ਡਰ ਹੈ ਇਹ ਤਜੁਰਬਾ ਕਾਂਗਰਸ ਵਿੱਚ ਉਨਾਂ ਦਾ ਵਿਰੋਧੀ ਧਿਰ ਦੋਹਰਾਏਗਾ, ਇਸ ਲਈ ਦਾਅਵੇਦਾਰਾਂ ਤੋਂ ਹਲਫਨਾਮੇ ਭਰਾਏ ਜਾ ਰਹੇ ਹਨ।
ਭਗਵੰਤ ਮਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ‘ਇੰਡਿਆ ਟੂਡੇ’ ਮੈਗਜੀਨ ਵਲੋਂ ਅਰਵਿੰਦ ਕੇਜਰੀਵਾਲ ਦੀ ਨਿਹੰਗ ਸਿੰਘ ਦੇ ਰੂਪ ਵਿੱਚ ਛਾਪੀ ਫੋਟੋ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕੰਪਿਊਟਰ ਦੀ ਮਦਦ ਨਾਲ ਤੋੜ-ਮਰੋੜ ਕਰਕੇ ਬਣਾਈ ਗਈ ਫਰਜੀ ਫੋਟੋ ਹੈ। ਇਸਦੇ ਲਈ ਅਰਵਿੰਦ ਕੇਜਰੀਵਾਲ ਵੀ ਸਬੰਧਤ ਮੈਗਜੀਨ ਦੇ ਨਾਲ ਆਪਣਾ ਰੋਸ਼ ਜਾਹਿਰ ਕਰ ਚੁੱਕੇ ਹਨ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਇੱਕ ਆਮ ਸੇਵਕ ਦੀ ਤਰਾਂ 18 ਜੁਲਾਈ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚ ਰਹੇ ਹਨ, ਇੱਥੇ ਉਹ ਸੇਵਾ ਕਰਣਗੇ ਅਤੇ ਮੁਆਫੀ ਮੰਗਣਗੇ। ਇੱਕ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ਉੱਤੇ ਪੂਰੀ ਪਾਰਦਰਸ਼ਿਤਾ ਅਤੇ ਸਹਿਮਤ ਨਾਲ ਹੋਵੇਗੀ। ਵਾਲੰਟਿਅਰਸ ਦੀ ਸਭ ਤੋਂ ਅਹਿਮ ਭੂਮਿਕਾ ਰਹੇਗੀ। ਉਨਾਂ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਠੀਕ ਸਮਾਂ ਆਉਣ ਉੱਤੇ ਕਰ ਦਿੱਤਾ ਜਾਵੇਗਾ।