ਲੁਧਿਆਣਾ : ਪਾਣੀ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ਜੱਥੇ ਦੇ ਅਕਾਲੀ ਆਗੂਆਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਹੈ। ਇਸ ਨੂੰ ਲੈ ਕੇ ਕੈਬਨਿਟ ਮੰਤਰੀ ਸ਼ਰਨਜੀਤ ਢਿੱਲੋਂ, ਦਰਸ਼ਨ ਸਿੰਘ ਸ਼ਿਵਾਲਕ ਅਤੇ ਮਨਪ੍ਰੀਤ ਸਿੰਘ ਅਯਾਲੀ ਸਮੇਤ ਕਈ ਸਥਾਨਕ ਆਗੂ ਡੀ. ਸੀ. ਦਫਤਰ ਪੁੱਜੇ।
ਮੰਗ ਪੱਤਰ ਦੇਣ ਗਏ ਅਕਾਲੀ ਆਗੂਆਂ ਨੇ ਡੀ. ਸੀ. ਨੂੰ ਘੇਰ ਕੇ ਮੰਗ ਪੱਤਰ ਦਿੱਤਾ। ਇਕ ਨੇਤਾ ਜੀ ਤਾਂ ਡੀ. ਸੀ. ਦੇ ਮੋਢੇ ‘ਤੇ ਹੱਥ ਰੱਖ ਕੇ ਫੋਟੋ ਦਾ ਪੋਜ਼ ਦਿੰਦੇ ਵੇਖੇ ਗਏ। ਇਸ ਤੋਂ ਬਾਅਦ ਨਾਅਰੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਇਹ ਤਾਂ ਮੰਨ ਗਏ ਹਨ ਕਿ ਨਾਅਰੇਬਾਜ਼ੀ ਨਹੀਂ ਕਰਨੀ ਚਾਹੀਦੀ ਸੀ ਪਰ ਕਾਰਵਾਈ ਦੇ ਨਾਂ ‘ਤੇ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ। ਮਾਮਲਾ ਸੱਤਾਧਾਰੀ ਪਾਰਟੀ ਦਾ ਹੈ ਸੋ ਡੀ. ਸੀ. ਰਵੀ ਭਗਤ ਦਾ ਕਹਿਣਾ ਹੈ ਕਿ ਕਾਰਵਾਈ ਦੀ ਥਾਂ ਸਾਰੇ ਆਗੂਆਂ ਨੂੰ ਇਸ ਬਾਬਤ ਸਮਝਾ ਦਿੱਤਾ ਗਿਆ ਹੈ।















