ਬੌਲੀਵੁਡ ਸੁਪਰਸਟਾਰ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਨੇ ਪਹਿਲੇ ਦਿਨ ਕਮਾਈ ‘ਚ ਅਕਸ਼ੈ ਕੁਮਾਰ ਦੀ ਰਕਸ਼ਾ ਬੰਧਨ ਨੂੰ ਪਛਾੜ ਦਿੱਤਾ। ਆਮਿਰ ਦੀ ਲਾਲ ਸਿੰਘ ਚੱਢਾ ਨੇ ਪਹਿਲੇ ਦਿਨ 12 ਕਰੋੜ ਅਤੇ ਅਕਸ਼ੈ ਕੁਮਾਰ ਦੀ ਰਕਸ਼ਾ ਬੰਧਨ ਨੇ 8.20 ਕਰੋੜ ਰੁਪਏ ਕਮਾਏ। ਲਾਲ ਸਿੰਘ ਚੱਢਾ ਦੇ ਨਿਰਦੇਸ਼ਕ ਅਦਵੈਤ ਚੰਦਨ ਹਨ ਅਤੇ ਫ਼ਿਲਮ ਨੂੰ ਉੱਘੇ ਅਦਾਕਾਰ ਅਤੁਲ ਕੁਲਕਰਨੀ ਨੇ ਰੂਪਾਂਤਰਿਤ ਕੀਤਾ ਹੈ। ਫ਼ਿਲਮ ਲਾਲ ਸਿੰਘ ਚੱਢਾ ਟੌਮ ਹੈਂਕਸ ਦੀ ਹੌਲੀਵੁਡ ਕਲਾਸਿਕ ਫ਼ੌਰੈੱਸਟ ਗੰਪ (1994) ਦਾ ਰੀਮੇਕ ਹੈ। ਇਹ ਫ਼ਿਲਮ ਲਾਲ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ ਜਿਸ ਨੂੰ ਹਰੇਕ ਗੱਲ ਦੇਰ ਨਾਲ ਸਮਝ ਆਉਂਦੀ ਹੈ, ਪਰ ਉਹ ਇੱਕ ਦਿਆਲੂ ਇਨਸਾਨ ਹੈ। ਲਾਲ ਸਿੰਘ ਆਪਣੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਦਾ ਹੈ ਜੋ ਭਾਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਮੇਲ ਖਾਂਦੀਆਂ ਹਨ। ਫ਼ਿਲਮ ‘ਚ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ, ਨਾਗਾ ਚੇਤੰਨਿਆ ਅਤੇ ਮਾਨਵ ਵਿਜ ਸਹਿ-ਕਲਾਕਾਰ ਹਨ।
ਵਰਣਨਯੋਗ ਹੈ ਕਿ ਪਹਿਲੇ ਪੰਜ ਦਿਨਾਂ ‘ਚ ਇਸ ਫ਼ਿਲਮ ਨੇ ਕੁੱਲ 45.83 ਕਰੋੜ ਦੀ ਕਮਾਈ ਹੀ ਕੀਤੀ ਹੈ ਜੋ ਕਿ ਆਮਿਰ ਦੀ ਮੂਵੀ ਥੱਗਜ਼ ਔਫ਼ ਹਿਦੋਸਤਾਨ ਦੀ ਪਹਿਲੇ ਦਿਨ ਦੀ ਕਮਾਈ ਤੋਂ ਵੀ ਘੱਟ ਹੈ। ਆਮਿਰ ਦੀ ਫ਼ਲੌਪ ਹੋਈ ਫ਼ਿਲਮ ਥੱਗਜ਼ ਔਫ਼ ਹਿੰਦੋਸਤਾਨ ਨੇ ਪਹਿਲੇ ਦਿਨ 50.75 ਦੀ ਕਮਾਈ ਕੀਤੀ ਸੀ।











