ਨਵੀਂ ਦਿੱਲੀ : ਛੇਤੀ ਖਾਲੀ ਹੋ ਰਹੇ ਆਰਬੀਆਈ ਦੇ ਗਵਰਨਰ ਅਹੁਦੇ ਵਾਸਤੇ ਨੀਤੀ ਅਯੋਗ ਦੇ ਉਪ ਪ੍ਰਧਾਨ ਅਰਵਿੰਦ ਪਨਗੜੀਆ ਦਾ ਨਾਂਅ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪਨਗੜੀਆ ਆਰਬੀਆਈ ਦੇ ਅਗਲੇ ਗਵਰਨਰ ਹੋ ਸਕਦੇ ਹਨ। ਉਨਾਂਦੀ ਨਿਯੁਕਤੀ ਦੀ ਓਪਚਾਰਿਕ ਘੋਸ਼ਣਾ ਅਗਲੇ ਦੋ ਦਿਨਾਂ ਵਿੱਚ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਆਰਬੀਆਈ ਦੇ ਵਰਤਮਾਨ ਗਵਰਨਰ ਰਘੁਰਾਮ ਰਾਜਨ ਦਾ ਕਾਰਜਕਾਲ 4 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ ਤੇ ਉਨਾਂ ਕਾਰਜਕਾਲ ਵਿਸਥਾਰ ਵਾਸਤੇ ਪਹਿਲਾਂ ਹੀ ਨਾ ਕਰ ਦਿੱਤੀ ਹੈ। ਹਲਾਂਕਿ ਅਜੇ ਇਕ ਪ੍ਰੋਗਰਾਮ ਵਿੱਚ ਉਨਾਂ ਵਿਚਾਰ ਪ੍ਰਗਟਾਇਆ ਸੀ ਕਿ ਆਰਬੀਆਈ ਗਵਰਨਰ ਅਹੁਦੇ ਲਈ 3 ਸਾਲ ਦਾ ਕਾਰਜਕਾਲ ਘੱਟ ਹੈ। ਮੰਨਿਆ ਜਾ ਰਿਹਾ ਹੈ ਕਿ ਆਰਬੀਆਈ ਦੇ ਅਗਲੇ ਗਵਰਨਰ ਅਹੁਦੇ ਵਾਸਤੇ ਨੀਤੀ ਅਯੋਗ ਦੇ ਉਪ ਪ੍ਰਧਾਨ ਅਰਵਿੰਦ ਪਨਗੜੀਆ ਦੇ ਨਾਂਅ ‘ਤੇ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਪਰ ਓਪਚਾਰਿਕ ਐਲਾਨ ਹੋਣ ਦਾ ਸਮਾਂ ਹੈ। ਪੀਐਮ ਮੋਦੀ ਦੇ ਵਿਦੇਸ਼ ਦੌਰੇ ਤੋਂ ਪਰਤਣ ‘ਤੇ ਨਾਂਅ ਦੀ ਘੋਸ਼ਣਾ ਹੋ ਸਕਦੀ ਹੈ। ਉਂਜ ਤਾਂ ਗਵਰਨਰ ਦੇ ਤੌਰ ‘ਤੇ ਉਨਾਂ ਦਾ ਕਾਰਜਕਾਲ ਘੱਟ ਤੋਂ ਘੱਟ 2 ਸਾਲ ਦਾ ਸਮਾਂ ਹੋਰ ਅੱਗੇ ਵਧਾਇਆ ਜਾ ਸਕਦਾ ਹੈ ਪਰ ਬੀਤੇ ਦਿਨੀਂ ਰਾਜਨ ਨੇ ਆਪ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਦੂਜਾ ਕਾਰਜਕਾਲ ਨਹੀਂ ਲੈਣਗੇ ਤੇ ਵਾਪਸ ਸ਼ਿਕਾਗੋ ਜਾ ਕੇ ਪੜਾਉਣ ਦਾ ਕੰਮ ਕਰਨਗੇ।
ਕੋਲੰਬਿਆ ਯੁਨੀਵਰਸਿਟੀ ਦੇ ਪ੍ਰੋਫੈਸਰ ਰਹੇ ਹਨ ਪਨਗੜੀਆ
ਅਰਵਿੰਦ ਪਨਗੜੀਆ ਕੋਲੰਬਿਆ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਹਨ। ਵਰਲਡ ਬੈਂਕ, ਆਈਐਮਐਫ ਯਾਨੀ ਵਿਸ਼ਵ ਮੁਦਰਾ ਕੋਸ਼, ਡਬਲਿਉਟੀਓ ਯਾਨੀ ਵਿਸ਼ਵ ਵਪਾਰ ਸੰਗਠਨ ਤੇ ਯੁਐਨ ਯਾਨੀ ਸੰਯੁਕਤ ਰਾਸ਼ਟਰ ਵਿੱਚ ਕੰਮ ਕਰ ਚੁੱਕੇ ਪਨਗੜੀਆ ਨੂੰ ਨਰਿੰਦਰ ਮੋਦੀ ਦੀ ਆਰਥਿਕ ਨੀਤੀਆਂ ਦਾ ਸਮਰਥਕ ਮੰਨਿਆ ਜਾਂਦਾ ਹੈ। ਅਰਵਿੰਦ ਪਨਗੜੀਆ ਦਾ ਜਨਮ 30 ਸਤੰਬਰ 1952 ਨੂੰ ਹੋਇਆ ਸੀ। ਉਨਾਂ ਨੂੰ 5 ਜਨਵਰੀ 2015 ਨੂੰ ਦੇਸ਼ ਦੇ ਪਹਿਲੇ ਨੀਤੀ ਅਯੋਗ ਯਾਨੀ ਨੇਸ਼ਨਲ ਇੰਸਟੀਟਿਉਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ।















