ਕਿਉਂ ਕਰਨ ਜੌਹਰ ਦੇ ਸ਼ੋਅ ‘ਚ ਨਹੀਂ ਗਈ ਤਾਪਸੀ ਪਨੂੰ?

ਬੌਲੀਵੁਡ ਅਤੇ ਸਾਊਥ ਦੀ ਦਮਦਾਰ ਅਦਾਕਾਰਾ ਤਾਪਸੀ ਪਨੂੰ ਆਪਣੀ ਅਦਾਕਾਰੀ ਤੋਂ ਇਲਾਵਾ ਬੇਬਾਕੀ ਲਈ ਵੀ ਮਸ਼ਹੂਰ ਹੈ। ਉਸ ਦੇ ਜਵਾਬ ਕਈ ਵਾਰ ਲੋਕਾਂ ਦੀ ਬੋਲਤੀ ਬੰਦ ਕਰ ਦਿੰਦੇ ਹਨ। ਥੱਪੜ ਦੀ ਅਦਾਕਾਰਾ ਨੇ ਹਾਲ ਹੀ ‘ਚ ਕਰਨ ਜੌਹਰ ਦੇ ਚੈਟ ਸ਼ੋਅ ‘ਚ ਸ਼ਾਮਿਲ ਨਾ ਹੋਣ ਦੇ ਸਵਾਲ ‘ਤੇ ਧਮਾਕੇਦਾਰ ਜਵਾਬ ਦਿੱਤਾ ਹੈ।
ਤਾਪਸੀ ਪਨੂੰ ਇਸ ਸਮੇਂ ਫ਼ਿਲਮ ਦੋਬਾਰਾ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਫ਼ਿਲਮ ਦੇ ਪ੍ਰਚਾਰ ਦੇ ਸਿਲਸਿਲੇ ‘ਚ ਇੱਕ ਈਵੈਂਟ ‘ਚ ਪਹੁੰਚੀ ਸੀ ਜਿਥੇ ਉਸ ਕੋਲੋਂ ਕੌਫ਼ੀ ਵਿਦ ਕਰਨ ਸ਼ੋਅ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਤਾਪਸੀ ਨੇ ਜੋ ਜਵਾਬ ਦਿੱਤਾ ਉਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਅਸਲ ‘ਚ ਆਪਣੀ ਫ਼ਿਲਮ ਦਾ ਪ੍ਰਚਾਰ ਕਰਨ ਪਹੁੰਚੀ ਤਾਪਸੀ ਦੇ ਨਾਲ ਵਾਲੇ ਕਮਰੇ ‘ਚ ਕਰਨ ਜੌਹਰ ਆਪਣੇ ਚੈਟ ਸ਼ੋਅ ਦਾ ਪ੍ਰਚਾਰ ਕਰ ਰਿਹਾ ਸੀ। ਉਸ ‘ਤੇ ਧਿਆਨ ਦਿੰਦਿਆਂ ਮੀਡੀਆ ਨੇ ਤਾਪਸੀ ਕੋਲੋਂ ਇਸ ਬਾਰੇ ਕਰਨ ਦੇ ਸ਼ੋਅ ‘ਚ ਨਾ ਜਾਣ ਬਾਰੇ ਪੁੱਛਿਆ। ਜਵਾਬ ‘ਚ ਤਾਪਸੀ ਨੇ ਕਿਹਾ, ”ਉਸ ਦੀ ਸੈੱਕਸ ਲਾਈਫ਼ ਇੰਨੀ ਮਜ਼ੇਦਾਰ ਨਹੀਂ ਕਿ ਉਸ ਨੂੰ ਕੌਫ਼ੀ ਵਿਦ ਕਰਨ ‘ਚ ਸੱਦਾ ਦਿੱਤਾ ਜਾਵੇ।”ਤਾਪਸੀ ਨੂੰ ਉਸ ਦੀ ਬੇਬਾਕੀ ਤੇ ਬੋਲਡ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਸ ਨੇ ਇਸ ਸਵਾਲ ਨੂੰ ਵੀ ਓਨੀ ਹੀ ਚਲਾਕੀ ਨਾਲ ਹੈਂਡਲ ਕੀਤਾ। ਉਸ ਦਾ ਕੌਮੈਂਟ ਔਨ-ਪੁਆਇੰਟ ਸੀ ਕਿਉਂਕਿ ਕੌਫ਼ੀ ਵਿਦ ਕਰਨ ਦੇ ਨਵੇਂ ਸੀਜ਼ਨ ‘ਚ ਜ਼ਿਆਦਾਤਰ ਮਹਿਮਾਨ ਸੈੱਕਸ ਲਾਈਫ਼ ਬਾਰੇ ਗੱਲ ਕਰਦੇ ਨਜ਼ਰ ਆਏ ਹਨ।