ਵਾਸ਼ਿੰਗਟਨ : ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਕਾਲੇ ਵਿਅਕਤੀ ਵਲੋਂ ਗੋਲੀਬਾਰੀ ‘ਚ ਪੰਜ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਇਹ ਪ੍ਰਦਰਸ਼ਨ ਪੁਲਸ ਦੀ ਗੋਲੀਬਾਰੀ ‘ਚ ਹੋਏ ਕਾਲੇ ਲੋਕਾਂ ਦੀ ਮੌਤ ਦੇ ਵਿਰੋਧ ‘ਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਅਮਰੀਕਾ 60 ਦੇ ਦਹਾਕਿਆਂ ‘ਚ ਵਾਪਸ ਪਰਤ ਰਿਹਾ ਹੈ। ਓਬਾਮਾ ਨੇ ਇਹ ਟਿੱਪਣੀ ਵਾਰਸਾ ‘ਚ ਨਾਟੋ ਦੇ ਸੰਮੇਲਨ ਦੌਰਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਮਾਜ ਵੰਡਿਆ ਹੋਇਆ ਨਹੀਂ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਪ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਸੀ ਕਿ ਬੇਸਲੂਕੀ ਵਿਰੁੱਧ ਖੜ੍ਹਾ ਹੋਣਾ, ਅਮਰੀਕਾ ਦਾ ਫਰਜ਼ ਹੈ ਪਰ ਲੋਕਾਂ ਨੂੰ ਪੁਲਸ ਦਾ ਵੀ ਸਮਰਥਨ ਕਰਨਾ ਚਾਹੀਦਾ ਹੈ। ਪੁਲਸ ਮੁਤਾਬਕ ਡੱਲਾਸ ‘ਚ ਪੁਲਸ ਮੁਲਾਜ਼ਮਾਂ ‘ਤੇ ਹਮਲਾ ਕਰਨ ਵਾਲੇ ਮਿਕਾਹ ਜਾਨਸਨ ਕਾਲੇ ਚਰਮਪੰਥੀ ਸਮੂਹਾਂ ਨੂੰ ਸਮਰਥਨ ਕਰਦੇ ਸਨ ਅਤੇ ਪੁਲਸ ਵਿਰੁੱਧ ਹਿੰਸਾ ਨੂੰ ਵਧਾਵਾ ਦਿੰਦੇ ਹਨ, ਜਿਸ ਦੌਰਾਨ ਪੁਲਸ ਕਾਰਵਾਈ ਦੌਰਾਨ ਜਾਨਸਨ ਦੀ ਮੌਤ ਹੋ ਗਈ ਸੀ। ਓਬਾਮਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਪ੍ਰਦਰਸ਼ਿਤ ਕੀਤੀ ਗਈ ਏਕਤਾ, ਉਹ ਮਜਬੂਤ ਬੁਨਿਆਦ ਹੈ, ਜਿਸ ‘ਤੇ ਇਮਾਰਤ ਖੜ੍ਹੀ ਕੀਤੀ ਜਾਣੀ ਚਾਹੀਦੀ ਹੈ।















