ਜਨਮਦਿਨ ਮੌਕੇ ਮੌਜ-ਮਸਤੀ ਕਰਦੀ ਨਜ਼ਰ ਆਈ ਕੈਟਰੀਨਾ

ਕੈਟਰੀਨਾ ਕੈਫ਼ ਨੇ ਇਸ ਹਫ਼ਤੇ ਆਪਣਾ 39ਵਾਂ ਜਨਮਦਿਨ ਮਨਾਇਆ। ਕੈਟਰੀਨਾ ਦੀ ਆਉਣ ਵਾਲੀ ਫ਼ਿਲਮ ਫ਼ੋਨ ਭੂਤ ਦੇ ਨਿਰਮਾਤਾਵਾਂ ਨੇ ਇਸ ਖਾਸ ਦਿਨ ਮੌਕੇ ਇੱਕ ਸ਼ਾਨਦਾਰ ਵੀਡੀਓ ਸਾਂਝੀ ਕੀਤੀ। ਵੀਡੀਓ ‘ਚ ਕੈਟਰੀਨਾ ਕੈਫ਼ ਅਦਾਕਾਰ ਇਸ਼ਾਨ ਖੱਟਰ ਅਤੇ ਸਿਧਾਂਤ ਚੁਤਰਵੇਦੀ ਨਾਲ ਰੈਪ ਕਰਦੀ ਦਿਖਾਈ ਦਿੰਦੀ ਹੈ। ਇਸ ਵੀਡੀਓ ‘ਚ ਅਦਾਕਾਰਾ ਆਪਣੇ ਵਾਲਾਂ ਦੇ ਨਵੇਂ ਸਟਾਈਲ ‘ਚ ਖ਼ੂਬ ਫ਼ੱਬ ਰਹੀ ਹੈ। ਕੈਟਰੀਨਾਂ ਦੇ ਚਾਹੁਣ ਵਾਲਿਆਂ ਨੇ ਵੀਡੀਓ ‘ਚ ਸਿਰਫ਼ ਅਦਾਕਾਰਾ ਦੀ ਫ਼ਿਲਮ ਵਿਚਲੀ ਪਹਿਲੀ ਝਲਕ ਹੀ ਨਹੀਂ ਦੇਖੀ ਸਗੋਂ ਉਨ੍ਹਾਂ ਉਸ ਨੂੰ ਪਹਿਲੀ ਵਾਰ ਰੈਪ ਕਰਦਿਆਂ ਵੀ ਤੱਕਿਆ। ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਗਿਆ, ”ਤੁਹਾਡੀਆਂ ਅਦਾਵਾਂ ‘ਚ ਕੁੱਝ ਖ਼ਾਸ ਹੈ। ਜਨਮ ਦਿਨ ਮੁਬਾਰਕ ਕੈਟਰੀਨਾ ਕੈਫ਼।”ਜਾਣਕਾਰੀ ਅਨੁਸਾਰ ਫ਼ੋਨ ਭੂਤ ਇੱਕ ਕਾਮੇਡੀ ਫ਼ਿਲਮ ਹੈ ਜਿਸ ਦੇ ਨਿਰਦੇਸ਼ਕ ਮਿਰਜ਼ਾਪੁਰ ਸੀਰੀਜ਼ ਲਈ ਮਸ਼ਹੂਰ ਗੁਰਮੀਤ ਸਿੰਘ ਹਨ। ਇਸ ਫ਼ਿਲਮ ਨੂੰ ਫ਼ਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸੈੱਲ ਐਂਟਰਟੇਨਮੈਂਟ ਦੇ ਬੈਨਰ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਵੇਗੀ ਅਤੇ ਇਸ ‘ਚ ਜੈਕੀ ਸ਼ਰੌਫ਼, ਸ਼ੀਬਾ ਚੱਢਾ, ਨਿਧੀ ਬਿਸ਼ਟ ਅਤੇ ਸੁਰੇਂਦਰ ਠਾਕੁਰ ਅਹਿਮ ਭੂਮਿਕਾਵਾਂ ‘ਚ ਹਨ।