ਸੰਤ ਢੱਡਰੀਆਂ ਵਾਲਿਆਂ ‘ਤੇ ਹਮਲੇ ਦੇ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਤਿਆਰ

4ਚੰਡੀਗੜ੍ਹ :  ਸੰਤ ਰਣਜੀਤ ਸਿੰਘ ਢੱਡਰੀਆਾ ਵਾਲਿਆਂ ‘ਤੇ ਲੁਧਿਆਣਾ ‘ਚ 17 ਮਈ ਨੂੰ ਹੋਏ ਕਾਤਲਾਨਾ ਹਮਲੇ ਦੇ ਮਾਮਲੇ ‘ਚ ਅੱਜ ਕੇਂਦਰੀ ਜਾਂਚ ਏਜੰਸੀ (ਸੀ…. ਬੀ. ਆਈ.) ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਆਪਣਾ ਜਵਾਬ ਦਾਇਰ ਕੀਤਾ, ਜਦਕਿ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਨੇ ਆਪਣਾ ਜਵਾਬ ਦਾਇਰ ਕਰਨ ਲਈ ਹਾਈਕੋਰਟ ਤੋਂ ਹੋਰ ਸਮਾਂ ਮੰਗਿਆ ਹੈ | ਹਾਈਕੋਰਟ ਨੇ ਸੰਤ ਢੱਡਰੀਆਂ ਵਾਲਿਆਂ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਅਤੇ ਸੀ…. ਬੀ. ਆਈ. ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ | ਸੀ…. ਬੀ. ਆਈ. ਨੇ ਅੱਜ ਆਪਣੇ ਜਵਾਬ ‘ਚ
ਕਿਹਾ ਕਿ ਸੀ…. ਬੀ. ਆਈ. ਕੋਲ ਪਹਿਲਾਂ ਤੋਂ ਹੀ ਬਹੁਤ ਸਾਰੇ ਮਾਮਲੇ ਚੱਲ ਰਹੇ ਹਨ | ਦੂਜਾ ਢੱਡਰੀਆਂ ਵਾਲਿਆਂ ਦਾ ਮਾਮਲਾ ਕੋਈ ਅੰਤਰਰਾਜੀ ਮਾਮਲਾ ਨਹੀਂ ਹੈ | ਪੰਜਾਬ ਸਰਕਾਰ ਕੋਲ ਆਪਣੀਆਂ ਜਾਂਚ ਏਜੰਸੀਆਂ ਹਨ ਪਰ ਫਿਰ ਵੀ ਜੇਕਰ ਹਾਈਕੋਰਟ ਸੀ…. ਬੀ. ਆਈ. ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦੇਵੇਗੀ ਤਾਂ ਉਹ ਤਿਆਰ ਹਨ | ਸੀ…. ਬੀ. ਆਈ. ਦੇ ਇਸ ਜਵਾਬ ਨੂੰ ਜਸਟਿਸ ਫ਼ਤਹਿਦੀਪ ਸਿੰਘ ਦੇ ਬੈਂਚ ਨੇ ਰਿਕਾਰਡ ‘ਤੇ ਲੈਂਦਿਆਂ ਮਾਮਲੇ ਦੀ ਸੁਣਵਾਈ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ | ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਉਨ੍ਹਾਂ ਦੇ ਦੋ ਪੈਰੋਕਾਰਾਾ ‘ਤੇ ਧਰਮ ਪ੍ਰਚਾਰਕ ਜਸਬੀਰ ਸਿੰਘ ਤੇ ਗੁਰਪਿੰਦਰ ਸਿੰਘ ਨੇ ਵੀ ਵੱਖਰੀ ਪਟੀਸ਼ਨ ਦਾਇਰ ਕਰਕੇ ਇਸ ਕਾਤਲਾਨਾ ਹਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ | ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਇਸ ਹਮਲੇ ਦੀ ਨਿਰਪੱਖ ਜਾਂਚ ਲਈ ਉਹ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਮੰਗ ਪੱਤਰ ਸੌਾਪ ਚੁੱਕੇ ਹਨ ਪਰ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ | ਦੱਸਿਆ ਗਿਆ ਸੀ ਕਿ ਹਮਲਾਵਰ ਪੰਜ ਗੱਡੀਆਂ ‘ਤੇ ਸਵਾਰ ਸਨ ਤੇ ਉਨ੍ਹਾਂ ਦੀ ਗਿਣਤੀ 35 ਤੋਂ 40 ਸੀ ਪਰ ਅਜੇ ਤੱਕ ਇਕੋ ਗੱਡੀ ਨੂੰ ਕੇਸ ਪ੍ਰਾਪਰਟੀ ਬਣਾਇਆ ਗਿਆ ਹੈ ਤੇ 15 ਲੋਕਾਂ ਨੂੰ ਹੀ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਵੀ ਕਿਹਾ ਗਿਆ ਸੀ ਕਿ ਹਮਲਾਵਰਾਾ ਦੇ ਕਾਫ਼ਲੇ ਦੀ ਇਕ ਗੱਡੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੇ ਨਾਲ ਸਬੰਧਿਤ ਹੈ | ਪਟੀਸ਼ਨ ‘ਚ ਦੋਸ਼ ਲਾਇਆ ਗਿਆ ਸੀ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਦੇ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਸਰਕਾਰ ਨਾਲ ਗੂੜੇ੍ਹ ਸਬੰਧ ਹਨ | ਇਹ ਸਬੰਧ ਹੀ ਮਾਮਲੇ ਦੀ ਨਿਰਪੱਖ ਜਾਂਚ ‘ਚ ਅੜਿੱਕਾ ਬਣ ਰਹੇ ਹਨ | ਸਰਕਾਰ ਹਮਲੇ ਦੇ ਸਬੂਤ ਮਿਟਾਉਣ ਲਈ ਹਮਲਾਵਰਾਂ ਨੂੰ ਖੁੱਲ੍ਹਾ ਮੌਕਾ ਦੇ ਰਹੀ ਹੈ | ਇਸ ਪਟੀਸ਼ਨ ‘ਤੇ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ |