ਅਹਿਮਦਾਬਾਦ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਨੀਵਾਰ ਸਵੇਰ ਗੁਜਰਾਤ ਪਹੁੰਚੇ। ਸੂਰਤ ਦਾ ਪ੍ਰੋਗਰਾਮ ਰੱਦ ਕੀਤੇ ਜਾਣ ‘ਤੇ ਕੇਜਰੀਵਾਲ ਕਾਫੀ ਖਫਾ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੂਰਤ ਯਾਤਰਾ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਦੇ ਇਸ਼ਾਰੇ ‘ਤੇ ਹੀ ਰੋਕੀ ਗਈ ਹੈ। ਲੋਕਤੰਤਰ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ।
ਕੇਜਰੀਵਾਲ ਦਾ 10 ਜੁਲਾਈ ਨੂੰ ਸੂਰਤ ਵਿੱਚ ਇੱਕ ਪ੍ਰੋਗਰਾਮ ਹੋਣਾ ਸੀ ਜੋ ਅਚਾਨਕ ਰੱਦ ਕਰ ਦਿੱਤਾ ਗਿਆ। ਸੂਰਤ ਦੇ ਜਿਸ ਹਾਲ ਵਿੱਚ ਕੇਜਰੀਵਾਲ ਦਾ ਪ੍ਰੋਗਰਾਮ ਹੋਣਾ ਸੀ, ਉਸ ਹਾਲ ਦੀ ਬੁਕਿੰਗ ਕੈਂਸਲ ਕਰ ਦਿੱਤੀ ਗਈ। ਆਪ ਲੀਡਰਾਂ ਨੇ ਇਸ ਲਈ ਬੀ.ਜੇ.ਪੀ. ਸਰਕਾਰ ਨੂੰ ਜਿੰਮੇਵਾਰ ਦੱਸਿਆ ਸੀ। ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਹੀ ਸੀ.ਐਮ. ਦੇ ਇਸ਼ਾਰੇ ‘ਤੇ ਹਾਲ ਦੀ ਬੁਕਿੰਗ ਕੈਂਸਲ ਕੀਤੀ ਗਈ।
ਉਧਰ, ਭਾਜਪਾ ਦੇ ਗੁਜਰਾਤ ਪ੍ਰਧਾਨ ਵਿਜੈ ਰੁਪਾਣੀ ਦਾ ਕਹਿਣਾ ਹੈ ਕਿ ਜੇਕਰ ਕੇਜਰੀਵਾਲ ਇੱਥੇ ਰਹਿਣ ਵੀ ਲੱਗ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣਾ। ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਜਯੋਤੀਰਲਿੰਗਮ ਸੋਮਨਾਥ ਦੇ ਦਰਸ਼ਨ ਕਰਨ ਲਈ ਪਹੁੰਚੇ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਆਪ ਸਮਰਥਕਾਂ ਨੇ ਰਾਜਕੋਟ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸੁਆਗਤ ਕੀਤਾ।















