ਐਕਸ਼ਨ ਹੀਰੋ ਵਜੋਂ ਮਕਬੂਲ ਹੋਣ ‘ਤੇ ਖ਼ੁਸ਼ ਹੈ ਵਿਦਯੁਤ ਜਾਮਵਾਲ

ਬੌਲੀਵੁਡ ਅਦਾਕਾਰ ਵਿਦਯੁਤ ਜਾਮਵਾਲ ਨੇ ਸਿਨੇ ਜਗਤ ‘ਚ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਕਰੀਅਰ ਦੌਰਾਨ ਖ਼ੁਦ ਨੂੰ ਐਕਸ਼ਨ ਅਦਾਕਾਰ ਵਜੋਂ ਸਥਾਪਿਤ ਕੀਤਾ ਹੈ। ਇਸ ਪ੍ਰਾਪਤੀ ਤੋਂ ਅਦਾਕਾਰ ਬਹੁਤ ਖ਼ੁਸ਼ ਹੈ। 41 ਸਾਲਾ ਅਦਾਕਾਰ ਵਿਦਯੁਤ ਨੂੰ ਮਾਰਸ਼ਲ ਆਰਟ ‘ਚ ਵੀ ਮੁਹਾਰਤ ਹਾਸਿਲ ਹੈ ਅਤੇ ਉਸ ਨੇ ਕਮਾਂਡੋ ਅਤੇ ਖ਼ੁਦਾ ਹਾਫ਼ਿਜ਼ ‘ਚ ਵੀ ਕੰਮ ਕੀਤਾ ਹੈ। ਜਾਮਵਾਲ ਨੇ ਦੱਸਿਆ ਕਿ ਉਹ ਇਕੋ ਜਿਹੇ ਕਿਰਦਾਰ ਮਿਲਣ ‘ਤੇ ਮਾਣ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ ਕਿ ਜੇ ਤੁਹਾਡੇ ‘ਚ ਕਿਸੇ ਖ਼ਾਸ ਕੰਮ ਨੂੰ ਕਰਨ ਦਾ ਹੁਨਰ ਹੈ ਤਾਂ ਹੀ ਉਹੋ ਜਿਹਾ ਕੰਮ ਮਿਲਦਾ ਹੈ, ਪਰ ਇਕੋ ਜਿਹੀ ਭੂਮਿਕਾ (ਟਾਈਪਕਾਸਟ) ਦਾ ਕੰਮ ਮਿਲਣਾ ਵੀ ਸੌਖਾ ਨਹੀਂ। ਖ਼ੁਦਾ ਹਾਫ਼ਿਜ਼ ‘ਚ ਜਾਮਵਾਲ ਨੇ ਸਮੀਰ ਦਾ ਕਿਰਦਾਰ ਨਿਭਾਇਆ ਹੈ। ਖ਼ੁਦਾ ਹਾਫ਼ਿਜ਼: ਪਾਰਟ 2-ਅਗਨੀ ਪ੍ਰੀਕਸ਼ਾ ਪਹਿਲੀ ਫ਼ਿਲਮ ਦਾ ਅਗਲਾ ਹਿੱਸਾ ਹੈ। ਇਹ ਫ਼ਿਲਮ ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ।