ਅਲ ਕਾਇਦਾ ਦੇ ਨਿਸ਼ਾਨੇ ‘ਤੇ ਆਈਏਐਸ ਤੇ ਆਈਪੀਐਸ ਅਫਸਰ, ਸੁਰੱਖਿਆ ਏਜੰਸੀ ਅਲਰਟ

6ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਅਲਰਟ ਜਾਰੀ ਕੀਤਾ ਹੈ ਤੇ ਨਾਲ ਹੀ ਅਫਸਰਾਂ ਦੀ ਸੁਰੱਖਿਆ ਵਧਾਉਣ ਦੇ ਇੰਤਜ਼ਾਮ ਸਬੰਧੀ ਚਿਤਾਵਨੀ ਦਿੱਤੀ ਹੈ। ਖੁਫੀਆ ਜਾਣਕਾਰੀ ਪਤਾ ਲੱਗਿਆ ਹੈ ਕਿ ਅਲ ਕਾਇਦਾ ਇਨ ਇੰਡੀਅਨ ਸਬ ਕੌਂਟੀਨੈਂਟ ਦਿੱਲੀ ਦੇ ਸੀਨੀਅਰ ਆਈ.ਏ.ਐਸ. ਤੇ ਆਈ.ਪੀ.ਐਸ. ਅਫਸਰਾਂ ‘ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਅਲ ਕਾਇਦਾ ਇਨ ਇੰਡੀਅਨ ਸਬ ਕੌਂਟੀਨੈਂਟ ਮੁਖੀ ਮੌਲਾਨਾ ਅਸੀਮ ਉਮਰ ਨੇ ਭਾਰਤੀ ਮੁਸਲਮਾਨਾਂ ਨੂੰ ਜੇਹਾਦ ਲਈ ਉਕਸਾਇਆ ਹੈ ਤੇ ਕਿਹਾ ਹੈ ਕਿ ਸੀਨੀਅਰ ਆਈ.ਏ.ਐਸ ਤੇ ਆਈ.ਪੀ.ਐਸ. ਨੂੰ ਮਾਰ ਕੇ ਉਹ ਜੇਹਾਦ ਕਰਨਗੇ।
ਉਮਰ ਨੇ ਭਾਰਤੀ ਮੁਸਲਮਾਨਾਂ ਨੂੰ ਇਸ ਮਾਮਲੇ ਵਿੱਚ ਸਮਝਾ ਕੇ ਤਿਆਰ ਕੀਤਾ ਹੈ। ਕੇਂਦਰ ਦੀਆਂ ਖੁਫੀਆਂ ਏਜੰਸੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ•ਾਂ ਦਾ ਕਹਿਣਾ ਹੈ ਕਿ ਉਮਰ ਨੇ ਭਾਰਤੀ ਮੁਸਲਮਾਨਾਂ ਨੂੰ ਇਹ ਕਿਹਾ ਹੈ ਕਿ ਉਹ ਸੀਨੀਅਰ ਅਫਸਰਾਂ ਨੂੰ ਮਾਰ ਕੇ ਜੇਹਾਦ ਕਰਨਗੇ। ਅਲਕਾਇਦਾ ਨੇ ਅੱਤਵਾਦੀਆਂ ਨੂੰ ਭਾਰਤੀ ਪੁਲਿਸ ਸੇਵਾ ਦੇ ਅਫਸਰਾਂ ਨੂੰ ਨਿਸ਼ਾਨਾ ਬਣਾਉਨ ਲਈ ਕਿਹਾ ਹੈ। ਜਿਸ ਦੇ ਬਾਅਦ ਦਿੱਲੀ ਪੁਲਿਸ ਨੇ ਆਈਪੀਐਸ ਸੁਰੱਖਿਆ ਦੇ ਲਈ ਅਲਰਟ ਜਾਰੀ ਕੀਤਾ ਹੈ। ਦਿੱਲੀ ਪੁਲਿਸ ਨੇ ਇੱਕ ਚਿੱਠੀ ਜਾਰੀ ਕੀਤੀ ਹੈ। ਉਨ•ਾਂ ਕਿਹਾ ਹੈ ਕਿ ਸਾਰੇ ਅਫਸਰਾਂ ਨੂੰ ਸੁਰੱਖਿਆ ਦਿੱਤੀ ਜਾਵੇ।