ਚੰਡੀਗੜ : ਸ਼੍ਰੀ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਅਤੇ ਵਿਧਾਇਕ ਨੇ ਕਿਹਾ ਕਿ ਜੇਕਰ ਸੁੱਚਾ ਸਿੰਘ ਛੋਟੇਪੁਰ ਦੇ ਇਸ ਬਿਆਨ ਨੂੰ ਮੰਨ ਲਿਆ ਜਾਵੇ ਕਿ ਯੂਥ ਮੈਨੀਫੇਸਟੋ ਨੂੰ ਜਾਰੀ ਕਰਨ ਤੋਂ ਪਹਿਲਾਂ, ਕਿਸੇ ਵੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਨਹੀਂ ਪੜਿਆ, ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਪ੍ਰਤੀ ਗੰਭੀਰਤਾ ਅਤੇ ਪ੍ਰਤਿਬੱਧਤਾ ‘ਤੇ ਪ੍ਰਸ਼ਨਚਿੰਨ ਲਗਾਉਂਦਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਨਾਲ ਝਾੜੂ ਨੂੰ ਯੂਥ ਮੈਨੀਫੇਸਟੋ ਦੇ ਮੁੱਖ ਪੰਨੇ ‘ਤੇ ਛਾਪਣ ਤੋਂ ਆਮ ਆਦਮੀ ਪਾਰਟੀ ਨੇ ਹਰੇਕ ਪੰਜਾਬੀ ਦੀ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਹੈ। ਆਮ ਆਦਮੀ ਪਾਰਟੀ ਦਾ ਅਨਜਾਨ ਹਾਈਕਮਾਨ ਆਪਣੀ ਜਿੰਮੇਦਾਰੀ ਤੋਂ ਨਹੀਂ ਬੱਚ ਸਕਦਾ। ਸ਼੍ਰੀ ਸੁੱਚਾ ਸਿੰਘ ਛੋਟੇਪੁਰ ਦਾ ਉਕਤ ਬਿਆਨ ਪਾਰਟੀ ਦੀ ਗੰਭੀਰ ਭੂਲ ਨੂੰ ਛੁਪਾਉਣ ਦਾ ਅਸਫਲ ਯਤਨ ਹੈ। ਆਮ ਆਦਮੀ ਪਾਰਟੀ ਨੇ ਐਸ.ਵਾਈ.ਐਲ ਦੇ ਮੁੱਦੇ ‘ਤੇ ਇਸੇ ਤਰ ਦਾ ਵਿਵਹਾਰ ਕੀਤਾ ਸੀ। ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਕਿਹਾ ਕਿ ਐਸ.ਵਾਈ.ਐਲ ਨਹਿਰ ਪੂਰੀ ਹੋਣੀ ਚਾਹੀਦੀ ਹੈ ਅਤੇ ਫਿਰ ਆਮ ਆਦਮੀ ਪਾਰਟੀ ਸਟੈਂਡ ਤੋਂ ਮੁਕਰ ਗਈ। ਇਸਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਨਾ ਤਾਂ ਪੰਜਾਬ ਦੀ ਸਮਸਿਆਵਾਂ ਦਾ ਗਿਆਨ ਹੈ ਅਤੇ ਨਾ ਹੀ ਇਸਦੇ ਪ੍ਰਤੀ ਗੰਭੀਰ ਹੈ।















