ਬਾਂਗਲਾਦੇਸ਼: ਈਦ ਦੀ ਨਮਾਜ ਦੌਰਾਨ ਅੱਤਵਾਦੀ ਹਮਲਾ, ਚਾਰ ਮੌਤਾਂ

2ਢਾਕਾ : ਈਦ ਦੇ ਪਾਵਨ ਮੌਕੇ ਬਾਂਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 80 ਕਿਲੋਮੀਟਰ ਦੂਰ ਕਿਸ਼ੋਰਗੰਜ ਦੀ ਇਕ ਮਸਜਿਦ ਵਿਚ ਅੱਤਵਾਦੀਆਂ ਨੇ ਈਦ ਦੀ ਨਮਾਜ ਦੌਰਾਨ ਗਰੇਨੇਡ ਬੰਬ ਸੁੱਟ ਕੇ ਹਮਲਾ ਕੀਤਾ। ਅਚਾਨਕ ਹੋਏ ਇਸ ਵਿਸਫੋਟ ਦੌਰਾਨ 12 ਲੋਕ  ਜਖ਼ਮੀ ਹੋ ਗਏ ਅਤੇ ਇਕ ਪੁਲਸਕਰਮੀ ਸਮੇਤ ਚਾਰ ਲੋਕਾਂ  ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰੱਖਿਆ ਫੋਰਸ ਨੇ ਇਕ ਹਮਲਾਵਰ ਨੂੰ ਜਿੰਦਾ ਫੜਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ।  ਭਾਰਤ ਨੇ ਇਥੋਂ ਚਾਰ ਐਨਐਸਜੀ ਕਮਾਂਡੋ ਦੀ ਇਕ ਟੀਮ ਬਾਂਗਲਾਦੇਸ਼ ਭੇਜਣ ਦਾ ਫੈਸਲਾ ਕੀਤਾ ਹੈ ਜੋ ਜਾਂਚ ਵਿੱਚ ਸਹਿਯੋਗ ਕਰੇਗੀ। ਜ਼ਿਕਰਯੋਗ ਹੈ ਕਿ ਇਹ ਧਮਾਕਾ ਬਾਂਗਲਾਦੇਸ਼ ਵਿਚ ਈਦ  ਦੇ ਸਭ ਤੋਂ ਵੱਡੇ ਪ੍ਰਬੰਧ  ਦੌਰਾਨ ਹੋਇਆ। ਧਮਾਕੇ ਦੀ ਵਜ•ਾ ਅਜੇ ਤੱਕ ਪਤਾ ਨਹੀਂ ਚਲ ਸਕੀ। ਹੁਣੇ ਸਿਰਫ਼ 6 ਦਿਨ ਪਹਿਲਾਂ ਹੀ ਢਾਕਾ ਦੇ ਸਫ਼ਾਰਤੀ ਖੇਤਰ ਵਿੱਚ ਸਥਿਤ ਹੋਲੇ ਆਰਟਿਜਨ ਬੇਕਰੀ ਉਤੇ ਹਮਲਾ ਕਰਕੇ ਅੱਤਵਾਦੀਆਂ ਨੇ ਬੇਕਰੀ  ਦੇ ਅੰਦਰ ਅੱਠ ਇਤਾਲਵੀ ਨਾਗਰਿਕਾਂ,  7 ਜਾਪਾਨੀ ਅਤੇ ਭਾਰਤੀ ਵਿਦਿਆਰਥਣ ਸਹਿਤ 20 ਵਿਦੇਸ਼ੀ ਨਾਗਰਿਕਾਂ ਦੀ ਹਤਿਆ ਕੀਤੀ ਸੀ । ਵੀਰਵਾਰ ਨੂੰ ਸਵੇਰੇ ਅੱਤਵਾਦੀ ਹਮਲਾ ਈਦ ਦੀ ਨਮਾਜ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲੇ ਹੋਇਆ। ਇਹ ਧਮਾਕਾ ਸ਼ੋਲਕਿਆ ਈਦਗਾਹ ਮੈਦਾਨ ਵਿੱਚ ਹੋਇਆ।