ਅਮਰੀਕਾ ’ਚ ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ-ਦੀਪਿਕਾ ਨੇ ਕੀਤਾ ਜ਼ਬਰਦਸਤ ਡਾਂਸ

ਮੁੰਬਈ: ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਹ ਜੋੜਾ ਇਨ੍ਹੀਂ ਦਿਨੀਂ ਅਮਰੀਕਾ ’ਚ ਹੈ। ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ ਅਤੇ ਦੀਪਿਕਾ ਪਹੁੰਚੇ ਹਨ। ਇਹ ਸੰਗੀਤ ਸਮਾਰੋਹ San Jose ਕੈਲੀਫ਼ੋਰਨੀਆ ’ਚ ਹੋਇਆ। ਦੀਪਿਕਾ ਅਤੇ ਰਣਵੀਰ ਨੇ ਇਸ ਕੰਸਰਟ ’ਚ ਖੂਬ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ’ਚ ਦੀਪਿਕਾ ਗ੍ਰੀਨ ਕਲਰ ਦੇ ਸੂਟ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਪੋਨੀ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਰਣਵੀਰ ਸਿੰਘ ਪੀਲੇ ਰੰਗ ਦੇ ਕੁੜਤੇ ਅਤੇ ਚਿੱਟੇ ਪਜਾਮੇ ’ਚ ਸ਼ਾਨਦਾਰ ਦਿਖਾਈ ਦੇ ਰਹੇ ਹਨ। ਇਹ ਜੋੜੀ ਸ਼ੰਕਰ ਮਹਾਦੇਵਨ ਦੇ ਗੀਤਾਂ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਦੀਪਿਕਾ ਦੇ ਮਾਤਾ-ਪਿਤਾ ਅਤੇ ਭੈਣ ਵੀ ਨਜ਼ਰ ਆਏ। ਦੀਪਿਕਾ ਅਤੇ ਰਣਵੀਰ ਨੇ ਪਰਿਵਾਰ ਨਾਲ ਕਾਫ਼ੀ ਤਸਵੀਰਾਂ ਕਲਿੱਕ ਕੀਤੀਆਂ। ਇਸ ਜੋੜੇ ਨੇ ਗਾਇਕ ਸ਼ੰਕਰ ਮਹਾਦੇਵਨ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ । ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਅਦਾਕਾਰ ਦੇ ਫ਼ਿਲਮੀ ਕਰੀਅਰ ’ਚ ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਫ਼ਿਲਮ ਪਠਾਨ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਸ਼ਾਹਰੁਖ ਦੇ ਨਾਲ ਅਦਾਕਾਰਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫ਼ਾਈਟਰ, ਦਿ ਇੰਟਰਨ ਹਿੰਦੀ ਰੀਮੇਕ, ਮਹਾਭਾਰਤ ਅਤੇ ਪ੍ਰੋਜੈਕਟ ਕੇ ’ਚ ਵੀ ਨਜ਼ਰ ਆਵੇਗੀ। ਦੂਜੇ ਪਾਸੇ ਰਣਵੀਰ ਸਰਕਸ ਅਤੇ ਰੌਕੀ ਅਤੇ ਰਾਣੀ ਦੀ ਲਵ ਸਟੋਰੀ ’ਚ ਨਜ਼ਰ ਆਉਣਗੇ।