ਇਸ ਸਾਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਏਸ਼ੀਆ ਦੇ ਚਾਰ ਸਭ ਤੋਂ ਅਮੀਰ ਸੈਲੇਬ੍ਰਿਟੀ ਪਾਵਰ ਕਪਲਜ਼ ‘ਚ ਸ਼ਾਮਿਲ ਹੋ ਗਏ ਹਨ। ਇੰਡੀਅਨ ਇੰਸਟੀਚਿਊਟ ਔਫ਼ ਹਿਊਮਨ ਬ੍ਰੈਂਡਜ਼ ਵਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਹਾਲ ਹੀ ‘ਚ ਬੌਲੀਵੁਡ ‘ਚ ਸਭ ਤੋਂ ਜ਼ਬਰਦਸਤ ਜੋੜੀ ਵਜੋਂ ਚੁਣਿਆ ਗਿਆ ਸੀ।
ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਦੀਪਿਕਾ ਨੂੰ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਐਲਾਨਿਆ ਗਿਆ। ਦੀਪਿਕਾ ਫ਼ਿਲਮਾਂ ਅਤੇ ਇਸ਼ਤਿਹਾਰਾਂ ਤੋਂ ਇੱਕ ਸਾਲ ‘ਚ 10 ਮਿਲੀਅਨ ਅਮਰੀਕੀ ਡਾਲਰ ਕਮਾਉਂਦੀਹੈ ਜੋ ਕੁੱਲ ਮਿਲਾ ਕੇ 40 ਮਿਲੀਅਨ ਅਮਰੀਕੀ ਡਾਲਰ ਹੁੰਦੀ ਹੈ।
ਰਿਪੋਰਟ ਅਨੁਸਾਰ, ਰਣਵੀਰ ਦੀ ਬ੍ਰੈਂਡ ਵੈਲਿਊ ਇਸ ਸਮੇਂ 158 ਮਿਲੀਅਨ ਅਮਰੀਕੀ ਡਾਲਰ ਹੈ ਜੋ ਕਿ 2020 ‘ਚ ਉਸ ਦੇ 102.93 ਮਿਲੀਅਨ ਅਮਰੀਕੀ ਡਾਲਰ ਦੇ ਅੰਕੜੇ ਤੋਂ ਕਾਫ਼ੀ ਜ਼ਿਆਦਾ ਹੈ। ਇਸ ਨੇ ਉਨ੍ਹਾਂ ਨੂੰ ਇਸ ਸਮੇਂ ਭਾਰਤ ‘ਚ ਸਭ ਤੋਂ ਮਹਿੰਗਾ ਬੌਲੀਵੁਡ ਸੈਲੇਬ੍ਰਿਟੀ ਬਣਾ ਦਿੱਤਾ ਹੈ।
ਦੱਸ ਦੇਈਏ ਕਿ ਰਣਵੀਰ ਸਿੰਘ ਦਾ ਹਾਲ ਹੀ ‘ਚ ਨੈੱਟਫ਼ਲਿਕਸ ‘ਤੇ ਆਉਣ ਵਾਲੇ ਸ਼ੋਅਰਣਵੀਰ ਵਰਸਿਜ਼ ਵਾਈਲਡ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ‘ਚ ਉਹ ਮਸ਼ਹੂਰ ਹੋਸਟ ਬੀਅਰ ਗਰਿੱਲਜ਼ ਨਾਲ ਜੰਗਲ ਦੀਆਂ ਮੁਸ਼ਕਿਲਾਂ ਨੂੰ ਪਾਰ ਕਰਦਾ ਨਜ਼ਰ ਆਵੇਗਾ।











