ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਨਿਕੰਮਾ ਨਾਲ ਪਰਦੇ ‘ਤੇ ਵਾਪਸੀ ਕਰਨ ਵਾਲੀ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਪ੍ਰਸਿੱਧੀ ਇੱਕ ਦੋ-ਧਾਰੀ ਤਲਵਾਰ ਹੈ। ਉਸ ਨੇ ਕਿਹਾ, ”ਪ੍ਰਸਿੱਧੀ ਇੱਕ ਦੋ-ਧਾਰੀ ਤਲਵਾਰ ਹੈ ਪਰ ਤੁਹਾਨੂੰ ਇਸ ਦੀ ਕਦਰ ਕਰਨੀ ਪਵੇਗੀ ਅਤੇ ਤੁਹਾਨੂੰ ਆਪਣੀ ਤਰੱਕੀ ਲਈ ਕੁੱਝ ਨੁਕਸਾਨ ਝੱਲਣਾ ਪੈਂਦਾ ਹੈ … ਇੰਡਸਟਰੀ ‘ਚ ਇਹ ਤੁਹਾਡੇ ਕਰੀਅਰ ਜਾਂ ਕੰਮ ਦਾ ਅੰਤ ਹੋਵੇਗਾ ਜੇਕਰ ਲੋਕ ਤੁਹਾਨੂੰ ਬਿਨਾਂ ਪਰੇਸ਼ਾਨ ਕੀਤਿਆਂ ਪਾਣੀ ਪੂਰੀ ਖਾਣ ਦੀ ਇਜਾਜ਼ਤ ਦਿੰਦੇ ਹਨ ਤਾਂ ਮੈਂ ਕਹਾਂਗੀ ਕਿ ਇਹ ਕੁੱਝ ਚਿੰਤਾਜਨਕ ਹੋਵੇਗਾ।”
ਅਦਾਕਾਰਾ ਨੇ ਕਿਹਾ ਕਿ ਉਹ ਦਰਸ਼ਕਾਂ ਤੋਂ ਮਿਲੇ ਪਿਆਰ ਅਤੇ ਪ੍ਰਸ਼ੰਸਾ ਲਈ ਸ਼ੁਕਰਗੁਜ਼ਾਰ ਹੈ। ਉਸ ਨੇ ਕਿਹਾ, ”ਇਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਕੀ ਕਹਿਣਾ ਹੈ ਕਿਉਂਕਿ ਅਸੀਂ ਕਿਸੇ ਚਿੜੀਆਘਰ ਦੇ ਬਾਂਦਰ ਨਹੀਂ, ਅਸੀਂ ਇੱਥੇ ਮਨੋਰੰਜਨ ਕਰਨ ਲਈ ਹਾਂ ਅਤੇ ਮੇਰੇ ਰਾਹ ‘ਚ ਆਏ ਸਾਰੇ ਪਿਆਰ ਲਈ ਮੈਂ ਦਿਲੋਂ ਧੰਨਵਾਦੀ ਹਾਂ।”ਸ਼ਿਲਪਾ ਨੇ ਕਿਹਾ, ”ਕਈ ਵਾਰ ਜਦੋਂ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਅਤੇ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਛੁੱਟੀ ਕੱਟਣ ਦੀ ਕੋਸ਼ਿਸ਼ ਕਰਦੇ ਹੋ ਅਤੇ ਕਈ ਵਾਰ ਜਦੋਂ ਤੁਸੀਂ ਹਵਾਈ ਅੱਡੇ ‘ਤੇ ਹੁੰਦੇ ਹੋ ਅਤੇ ਆਪਣੇ ਦੋ ਸਾਲ ਦੇ ਬੱਚੇ ਦਾ ਹੱਥ ਫ਼ੜਦੇ ਹੋ, ਇਸੇ ਦੌਰਾਨ ਕੋਈ ਵਿਅਕਤੀ ਅੰਦਰ ਆਉਂਦਾ ਹੈ ਅਤੇ ਸੈੱਲਫ਼ੀ ਲੈਣਾ ਚਾਹੁੰਦਾ ਹੈ … ਕਈ ਵਾਰ ਇਹ ਡਰਾਉਣਾ ਹੁੰਦਾ ਹੈ ਪਰ ਉਂਝ ਇਹ ਸਾਰਾ ਪ੍ਰਸਿੱਧੀ ਦੀ ਖੇਡ ਦਾ ਹਿੱਸਾ ਹੈ।”ਸ਼ਿਲਪਾ ਅਗਲੀ ਵਾਰ ਰੋਹਿਤ ਸ਼ੈਟੀ ਦੀ ਐਮੇਜ਼ੌਨ ਪ੍ਰਾਈਮ ਵੀਡੀਓ ‘ਤੇ ਆ ਰਹੀ ਵੈੱਬ ਸੀਰੀਜ਼ ਇੰਡੀਅਨ ਪੁਲੀਸ ਫ਼ੋਰਸ ‘ਚ ਨਜ਼ਰ ਆਵੇਗੀ।











