ਉਹ ਗੱਲਾਂ ਜੋ ਤੁਹਾਡਾ ਜਿਮ ਟ੍ਰੇਨਰ ਨਹੀਂ ਦੱਸੇਗਾ!

thudi-sahat-300x150-1-300x150ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਦੇਖਣ ‘ਚ ਆਇਆ ਹੈ ਕਿ ਜਿਮ ਜਾਣ ਵਾਲੇ ਲੋਕਾਂ ‘ਚ ਆਲਸ ਵਧੇਰੇ ਦੇਖਣ ਨੂੰ ਮਿਲਦੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਰੋਜ਼-ਰੋਜ਼ ਟ੍ਰੈਡਮਿਲ ‘ਤੇ ਦੌੜਣਾ ਪਸੰਦ ਨਹੀਂ ਕਰਦੇ, ਇਸ ਲਈ ਜਿਮ ਜਾਣ ‘ਚ ਆਲਸ ਦਿਖਾਉਂਦੇ ਹਨ। ਇਸ ਦਾ ਇਕ ਕਾਰਨ ਉਨ੍ਹਾਂ ਨੂੰ ਕੋਈ ਖਾਸ ਫ਼ਰਕ ਨਜ਼ਰ ਨਾ ਆਉਣਾ  ਵੀ ਹੈ ਪਰ ਇਸ ‘ਚ ਕਸੂਰ ਤੁਹਾਡਾ ਨਹੀਂ, ਤੁਹਾਡੇ ਟ੍ਰੇਨਰ ਦਾ ਹੈ।  ਉਹੀ ਤੁਹਾਨੂੰ ਸਹੀ ਕਸਰਤ ਨਹੀਂ ਕਰਵਾ ਰਿਹਾ। ਕਈ ਅਜਿਹੀਆਂ ਗੱਲਾਂ ਹਨ, ਜੋ ਤੁਹਾਡਾ ਜਿਮ ਟ੍ਰੇਨਰ ਤੁਹਾਨੂੰ ਨਹੀਂ ਦੱਸਦਾ ਅਤੇ ਇਸ ਬਾਰੇ ਜਾਣਕਾਰੀ ਨਾ ਹੋਣ ‘ਤੇ ਤੁਹਾਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਖੁਦ ਨਾਲ ਪਿਆਰ ਹੈ ਤੇ ਚਾਹੁੰਦੇ ਹੋ ਕਿ ਤੁਹਾਡੇ ਯਤਨ ਬੇਕਾਰ ਨਾ ਜਾਣ ਤਾਂ ਇਥੇ ਦਿੱਤੇ ਸੁਝਾਵਾਂ ‘ਤੇ ਜ਼ਰੂਰ ਨਜ਼ਰ ਮਾਰੋ। ਹੋ ਸਕਦੈ ਕਿ ਤੁਹਾਡੇ ਟ੍ਰੇਨਰ ਨੇ ਤੁਹਾਨੂੰ ਕਦੇ ਇਨ੍ਹਾਂ ਬਾਰੇ ਦੱਸਿਆ ਹੀ ਨਾ ਹੋਵੇ।
ਬੀਮਾਰ ਹੋਣ ‘ਤੇ ਕਸਰਤ ਨਾ ਕਰੋ
ਜਿਮ ਦੀ ਸ਼ੁਰੁਆਤ ਕਰਨ ਵਾਲਿਆਂ ਜਾਂ ਜਿਮ ਦੇ ਸ਼ੌਕੀਨਾਂ ਲਈ ਇਹ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ ਪਰ ਖੁਦ ਨਾਲ ਈਮਾਨਦਾਰ ਬਣੇ ਰਹੋ ਅਤੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਬੀਮਾਰ ਹੋ ਜਾਂ ਸਰਦੀ ਆਦਿ ਤੋਂ ਪਰੇਸ਼ਾਨ ਹੋ ਤਾਂ ਕਸਰਤ ਨਾ ਕਰੋ। ਇਸ ਹਾਲਤ ‘ਚ ਜਿਮ ਤੋਂ ਦੂਰ ਰਹਿਣਾ ਹੀ ਤੁਹਾਡੇ ਲਈ ਚੰਗਾ ਹੈ। ਅਜਿਹੀ ਹਾਲਤ ‘ਚ ਤੁਸੀਂ ਮਾਸਪੇਸ਼ੀਆਂ ਦੀ ਅੱਧੀ ਸਮਰੱਥਾ ਦੀ ਹੀ ਵਰਤੋਂ ਕਰ ਸਕੋਗੇ। ਇਸ ਤਰ੍ਹਾਂ ਤੁਸੀਂ ਠੀਕ ਹੋਣ ਦੀ ਬਜਾਏ ਲੰਬੇ ਸਮੇਂ ਤੱਕ ਬੀਮਾਰ ਰਹੋਗੇ।
ਤੁਹਾਨੂੰ ਸਾਰੀਆਂ ਮਸ਼ੀਨਾਂ ਦੀ ਲੋੜ ਨਹੀਂ ਹੈ
ਜੇਕਰ ਤੁਹਾਡਾ ਟ੍ਰੇਨਰ ਜਿਮ ‘ਚ ਪਈਆਂ ਸਾਰੀਆਂ ਮਸ਼ੀਨਾਂ ਵਰਤਣ ਲਈ ਕਹਿੰਦਾ ਹੈ ਤਾਂ ਯਕੀਨਨ ਉਹ ਇਕ ਵਧੀਆ ਟ੍ਰੇਨਰ ਨਹੀਂ ਹੈ। ਤੁਹਾਡੇ ਟ੍ਰੇਨਰ ਨੂੰ ਸਾਰੀਆਂ ਮਸ਼ੀਨਾਂ ‘ਤੇ ਕਸਰਤ ਕਰਵਾਉਣ ਦੀ ਬਜਾਏ ਤੁਹਾਨੂੰ ਸਟੈੱਪ ਬਾਇ ਸਟੈੱਪ ਵਰਕਾਊਟ ਕਰਵਾਉਣਾ ਚਾਹੀਦੈ, ਜਿਵੇਂ ਫ਼੍ਰੀ ਵੇਟਸ ਅਤੇ ਸਟ੍ਰੈੱਚ ਆਦਿ।
ਦਰਦ ਅਤੇ ਕੈਲੋਰੀ ਬਰਨ ਹੋਣ ਵਿੱਚਲੇ ਫ਼ਰਕ ਨੂੰ ਸਮਝਣਾ
ਇਸ ਵਿੱਚ ਥੋੜ੍ਹਾ ਜਿਹਾ ਹੀ ਫ਼ਰਕ ਹੁੰਦਾ ਹੈ ਅਤੇ ਚੰਗਾ ਟ੍ਰੇਨਰ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਹਾਲਾਂਕਿ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਤੁਸੀਂ ਅਸਾਨੀ ਨਾਲ ਪਛਾਣ ਸਕੋ ਕਿ ਤੁਹਾਡੀਆਂ ਪਿੰਨੀਆਂ ‘ਚੋਂ ਫ਼ੈਟ ਘੱਟ ਹੋ ਰਹੀ ਹੈ ਜਾਂ ਅਸਲ ‘ਚ ਇਹ ਗੰਭੀਰ ਦਰਦ ਹੈ।
ਸਪਲੀਮੈਂਟਸ ਤੋਂ ਪਰਹੇਜ਼ ਅਤੇ ਅਮੀਨੋ ਐਸਿਡ ਲਈ ਮਾਸ ਦਾ ਸੇਵਨ ਕਰੋ
ਆਪਣੇ ਜਿਮ ਕਰੀਅਰ ਦੌਰਾਨ ਬਹੁਤੇ ਲੋਕ ਅਕਸਰ ਅਮੀਨੋ ਐਸਿਡਸ ਦੇ ਪਾਊਡਰ ਦਾ ਸੇਵਨ ਕਰਦੇ ਹਨ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਮਾਸਪੇਸ਼ੀਆਂ ਦੇ ਨਿਰਮਾਣ ਲਈ ਚੰਗੇ ਹੁੰਦੇ ਹਨ, ਹਾਲਾਂਕਿ ਘੁਲੇ ਹੋਏ ਪਾਊਡਰ ਦੀ ਥਾਂ ਅਜਿਹੇ ਖਾਧ ਪਦਾਰਥ ਖਾਓ, ਜਿਨ੍ਹਾਂ ‘ਚ ਅਮੀਨੋ ਐਸਿਡਸ ਹੋਵੇ ਜਿਵੇਂ ਮਾਸ। ਯਾਦ ਰੱਖੋ ਕਿ ਕੋਈ ਵੀ ਸਪਲੀਮੈਂਟ ਤੁਹਾਡੇ ਰੋਜ਼ਾਨਾ ਦੇ ਭੋਜਨ ‘ਚ ਕਿਸੇ ਵੀ ਖੁਰਾਕ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੇ।
ਕੱਪੜਿਆਂ ‘ਤੇ ਦਿਓ ਧਿਆਨ
ਜੇਕਰ ਤੁਸੀਂ ਉਸੇ ਟੀ-ਸ਼ਰਟ ‘ਚ ਜਿਮ ‘ਚ ਵਰਕ ਆਊਟ ਕਰ ਰਹੇ ਹੋ, ਜਿਸ ਨੂੰ ਪਹਿਨ ਕੇ ਤੁਸੀਂ ਸੁੱਤੇ ਸੀ ਅਤੇ ਤੁਹਾਡੇ ਬੂਟ  ਫ਼ਟੇ-ਪੁਰਾਣੇ ਹਨ ਤਾਂ ਤੁਹਾਡੇ ਵਲੋਂ ਜਿਮ ‘ਚ ਕੀਤੀ ਜਾਣ ਵਾਲੀ ਮਿਹਨਤ ਤੋਂ ਬਹੁਤਾ ਫ਼ਾਇਦਾ ਨਹੀਂ ਮਿਲੇਗਾ। ਜਿਮ ਲਈ ਚੰਗੇ ਕੱਪੜੇ ਪਹਿਨਣ ‘ਤੇ ਤੁਸੀਂ ਨਾ ਸਿਰਫ਼ ਚੰਗਾ ਮਹਿਸੂਸ ਕਰੋਗੇ, ਸਗੋਂ ਇਸ ਨਾਲ ਤੁਹਾਨੂੰ ਸਿਹਤਮੰਦ ਰਹਿਣ ‘ਚ ਵੀ ਮਦਦ ਮਿਲੇਗੀ।
ਪੇਟ ‘ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ
ਇਹ ਇਕ ਆਮ ਮਿਥ ਹੈ ਕਿ ਕ੍ਰੰਚੇਸ ਕਰਨ ਨਾਲ ਪੇਟ ਦੇ ਆਲੇ-ਦੁਆਲੇ ਦੀ ਚਰਬੀ ਘੱਟ ਜਾਂਦੀ ਹੈ। ਜ਼ਿਆਦਾਤਰ ਟ੍ਰੇਨਰਸ ਤੁਹਾਨੂੰ ਪਹਿਲਾਂ ਹੀ ਇਹ ਦੱਸ ਦਿੰਦੇ ਹਨ ਪਰ ਅਸਲ ‘ਚ ਉਨ੍ਹਾਂ ਕੋਲ ਇਸ ਗੱਲ ਦਾ ਬਹੁਤਾ ਅਨੁਭਵ ਨਹੀਂ ਹੁੰਦਾ। ਧਿਆਨ ਦਿਓ ਕਿ ਤੁਹਾਡੇ ਪੇਟ ਨੂੰ ਆਕਾਰ ‘ਚ ਲਿਆਉਣ ਲਈ ਪੂਰੇ ਸਰੀਰ ਦੀ ਕਸਰਤ ਦੀ ਲੋੜ ਹੁੰਦੀ ਹੈ। ਪੇਟ ਦੇ ਆਲੇ-ਦੁਆਲੇ  ਜੋ ਚਰਬੀ ਜਮ੍ਹਾ ਹੁੰਦੀ ਹੈ, ਉਹ ਆਮ ਤੌਰ ‘ਤੇ ਭੋਜਨ ਕਾਰਨ ਹੁੰਦੀ ਹੈ। ਸਹੀ ਭੋਜਨ ਅਤੇ ਰੁਟੀਨ ਕਸਰਤ ਕਰਕੇ ਵੀ ਤੁਸੀਂ ਸਿਕਸ ਪੈਕ ਬਣਾ ਸਕਦੇ ਹੋ ਕਿਉਂਕਿ ਸਾਡੇ ਸਭ ਕੋਲ  ਪੇਟ ‘ਚ ਸਿਕਸ ਪੈਕ ਹੁੰਦੇ ਹਨ।
ਚੈਸਟ ਅਪ ਤੇ ਚਿਨ ਅਪ ‘ਚ ਹੁੰਦੈ ਫ਼ਰਕ
ਤਾਕਤ ਵਧਾਉਣ ਵਾਲੀਆਂ ਦੋ ਮਹੱਤਵਪੂਰਨ ਕਸਰਤਾਂ ਪੁਸ਼ ਅਪਸ ਅਤੇ ਚਿਨ ਅਪਸ ਹਨ।