ਨਵੀਂ ਦਿੱਲੀ – ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਅਗਲੇ ਸਾਲ ਦੇ ਸ਼ੁਰੂ ‘ਚ ਸ਼ੁਰੂਆਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਰਸ਼ਾਂ ਦੇ IPL ਦੇ ਨਾਲ ਤਿੰਨ ਟੀਮਾਂ ਵਾਲੇ ਮਹਿਲਾ T-20 ਚੈਲੰਜ ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਵਧੇਰੇ ਟੀਮਾਂ ਅਤੇ ਖਿਡਾਰਨਾਂ ਦੇ ਨਾਲ ਆਪਣੇ ਖ਼ੁਦ ਦੇ ਵਾਧੇ ਦੇ ਟੂਰਨਾਮੈਂਟ ਦੀਆਂ ਹੱਕਦਾਰ ਹਨ। ਮਹਿਲਾ T-20 ਚੈਲੰਜ ਟੂਰਨਾਮੈਂਟ ਭਾਵੇਂ ਹੀ ਇਸ ਸਾਲ ਵੀ ਜਾਰੀ ਰਹੇਗਾ ਪਰ BCCI ਦੇ ਸਕੱਤਰ ਜੈ ਸ਼ਾਹ ਦੇ ਅਨੁਸਾਰ ਚੀਜ਼ਾਂ ਜਲਦ ਹੀ ਬਦਲ ਜਾਣਗੀਆਂ। BCCI ਦੇ ਸਕੱਤਰ ਜੈ ਸ਼ਾਹ ਨੇ ਇਸ ਸਬੰਧ ‘ਚ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ BCCI ਨਾ ਸਿਰਫ਼ ਇੱਕ ਜ਼ਿੰਮੇਵਾਰ ਸੰਸਥਾ ਹੈ ਸਗੋਂ IPL ਸ਼ੁਰੂ ਕਰਨ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। ਮਹਿਲਾ T-20 ਚੈਲੰਜ ਦੇ ਪ੍ਰਤੀ ਪ੍ਰਸ਼ੰਸਕਾਂ ਤੇ ਖਿਡਾਰੀ ‘ਚ ਵੱਡੀ ਦਿਲਚਸਪੀ ਉਤਸ਼ਾਹਜਨਕ ਸੰਕੇਤ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਵਈ ਪ੍ਰਤੀਬੱਧ ਹੈ।
ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਮਹਾਂਮਾਰੀ ਨਾਲ ਵਿਗੜੇ ਹਾਲਾਤ ਦੇ ਕਾਰਨ IPL ਦਾ ਪੂਰਾ 2020 ਸੀਜ਼ਨ ਅਤੇ 2021 ਸੀਜ਼ਨ ਦਾ ਦੂਜਾ ਗੇੜ ਸੰਯੁਕਤ ਅਰਬ ਅਮੀਰਾਤ (UAE) ‘ਚ ਆਯੋਜਿਤ ਕੀਤਾ ਗਿਆ ਸੀ ਪਰ ਇਸ ਵਾਰ ਜੈ ਸ਼ਾਹ ਨੇ IPL 2022 ਸੀਜ਼ਨ ਨੂੰ ਭਾਰਤ ‘ਚ ਹੀ ਆਯੋਜਿਤ ਕਰਨ ਦਾ ਭਰੋਸਾ ਜਤਾਇਆ ਹੈ ਜਿਸ ਦੇ ਮਾਰਚ ਦੇ ਪਹਿਲੇ ਹਫ਼ਤੇ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਸ਼ਾਹ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ‘ਚ ਹਾਲਾਤ ਵੱਖਰੇ ਸਨ ਅਤੇ ਅਸੀਂ ਟੂਰਨਾਮੈਂਟ ਨੂੰ UAE ‘ਚ ਟਰਾਂਸਫ਼ਰ ਕਰਨ ਦੇ ਮੁਸ਼ਕਿਲ ਹਾਲਾਤ ‘ਚ ਵੀ ਇਸਦਾ ਆਯੋਜਨ ਕਰਨ ‘ਚ ਕਾਮਯਾਬ ਰਹੇ। BCCI ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਇਹ ਅਨੁਕੂਲ ਰਹੀ ਤਾਂ ਅਸੀਂ ਇਸ ਸਾਲ ਭਾਰਤ ‘ਚ IPL ਦਾ ਆਯੋਜਨ ਕਰਾਂਗੇ ਅਤੇ ਮੈਨੂੰ ਇਸ ਨੂੰ ਲੈ ਕੇ ਕਾਫ਼ੀ ਉਮੀਦ ਹੈ।












