ਇੰਝ ਬਣੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ

ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂ ਕਰ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ‘ਚ ਹੋਇਆ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ‘ਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਲੜਕੀਆਂ ਨੇ ਭਾਗ ਲਿਆ।
ਇਸ ਤੋਂ ਪਹਿਲਾਂ 70ਵੀਂ ਮਿਸ ਯੂਨੀਵਰਸ 2021 ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹਰਨਾਜ਼ ਸੰਧੂ ਨੇ ਟੌਪ 10 ‘ਚ ਥਾਂ ਬਣਾਈ ਸੀ। ਮੁਕਾਬਲੇ ਦੀ ਸ਼ੁਰੂਆਤ ‘ਚ ਜੱਜਾਂ ਨੂੰ ਲੁਭਾਉਣ ਤੋਂ ਬਾਅਦ ਹਰਨਾਜ਼ ਨੇ ਸਵਿਮਸੂਟ ਰਾਊਂਡ ਲਈ ਰਨਵੇਅ ‘ਤੇ ਆਪਣਾ ਆਤਮਵਿਸਵਾਸ ਦਿਖਾਇਆ। ਇੱਕ ਸ਼ਾਨਦਾਰ ਮੈਰੂਨ ਕੈਪ-ਸਲੀਵ ਸਵਿਮਸੂਟ ਪਹਿਨੇ ਹਰਨਾਜ਼ ਨੇ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਚੋਟੀ ਦੇ ਟੌਪ 10 ‘ਚ ਆਪਣਾ ਸਥਾਨ ਪੱਕਾ ਕੀਤਾ। ਇਸ ਨਾਲ ਹਰਨਾਜ਼ ਜਿੱਤ ਦੇ ਇੱਕ ਕਦਮ ਹੋਰ ਨੇੜੇ ਆ ਗਈ ਸੀ। ਉਸ ਦੇ ਨਾਲ ਟੌਪ 10 ‘ਚ ਪੈਰੇਗੁਏ, ਪੋਰਟੋ ਰੀਕੋ, ਅਮਰੀਕਾ, ਦੱਖਣੀ ਅਫ਼ਰੀਕਾ, ਬਹਾਮਾਜ਼, ਫ਼ਿਲੀਪੀਨਜ਼, ਫ਼ਰਾਂਸ, ਕੋਲੰਬੀਆ ਅਤੇ ਅਰੂਬਾ ਦੀਆਂ ਸੁੰਦਰੀਆਂ ਸ਼ਾਮਿਲ ਸਨ।
ਦੱਸ ਦੇਈਏ ਕਿ ਹਰਨਾਜ਼ ਨੂੰ ਮਿਸ ਯੂਨੀਵਰਸ 2021 ਪ੍ਰਤੀਯੋਗਿਤਾ ਲਈ ਸਭ ਤੋਂ ਪਸੰਦੀਦਾ ਅਤੇ ਤਰਜੀਹੀ ਉਮੀਦਵਾਰਾਂ ‘ਚੋਂ ਇੱਕ ਮੰਨਿਆ ਜਾ ਰਿਹਾ ਸੀ। ਇਸ ਵਾਰ ਦਾ ਇਹ ਮੁਕਾਬਲਾ ਐਲੀਅਟ, ਇਜ਼ਰਾਈਲ ‘ਚ ਆਯੋਜਿਤ ਕੀਤਾ ਗਿਆ ਸੀ। ਆਪਣੀ ਇੱਕ ਇੰਟਰਵਿਊ ‘ਚ ਹਰਨਾਜ਼ ਨੇ ਮਿਸ ਯੂਨੀਵਰਸ ਮੁਕਾਬਲੇ ਦਾ ਹਿੱਸਾ ਬਣਨ ਬਾਰੇ ਆਪਣਾ ਉਤਸਾਹ ਸਾਂਝਾ ਕੀਤਾ। ਉਸ ਨੇ ਕਿਹਾ, ”ਮੈਂ ਹਮੇਸ਼ਾੱ ਤੋਂ ਇੱਕ ਅੰਤਰਰਾਸਟਰੀ ਮੰਚ ‘ਤੇ ਭਾਰਤ ਦੀ ਸ਼ਾਨ ਅਖਵਾਉਣਾ ਚਾਹੁੰਦੀ ਸੀ। ਹੁਣ ਇਹ ਹੋ ਗਿਆ ਹੈ। ਮੈਨੂੰ ਵਿਸ਼ਵ ਮੰਚ ‘ਤੇ ਆਪਣੇ ਦੇਸ਼ ਦੇ 1.39 ਬਿਲੀਅਨ ਲੋਕਾਂ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਮਿਲੇ ਮੌਕਿਆਂ ਲਈ ਮੈਂ ਬਹੁਤ ਸੁਕਰਗੁਜਾਰ ਰਹਾਂਗੀ।”