ਹਰਾਰੇ: ਭਾਰਤੀ ਵਨ ਡੇ ਕਪਤਾਨ ਮਹਿੰਦਰ ਸਿੰਘ ਧੋਨੀ ਸਭ ਤੋਂ ਵੱਧ ਇਕ ਦਿਨਾ ਮੈਚਾਂ ‘ਚ ਕਪਤਾਨੀ ਕਰਨ ਦੇ ਮਾਮਲੇ ਵਿੱਚ ਹੁਣ ਸ਼੍ਰੀਲੰਕਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਾਣਾਤੁੰਗਾ ਦੀ ਬਰਾਬਰੀ ‘ਤੇ ਪਹੁੰਚ ਗਿਆ ਹੈ ਤੇ ਅਗਲੇ ਮੈਚ ਵਿੱਚ ਉਹ ਰਾਣਾਤੁੰਗਾ ਨੂੰ ਪਿੱਛੇ ਛੱਡ ਦੇਵੇਗਾ। ਧੋਨੀ ਦਾ ਆਪਣੀ ਕਪਤਾਨੀ ‘ਚ ਇਹ 193ਵਾਂ ਮੈਚ ਸੀ। ਰਾਣਾਤੁੰਗਾ ਨੇ ਸ਼੍ਰੀਲੰਕਾ ਦੀ 193 ਮੈਚਾਂ ‘ਚ ਕਪਤਾਨੀ ਕੀਤੀ ਸੀ।
ਧੋਨੀ ਦੀ ਕਪਤਾਨ ਦੇ ਰੂਪ ‘ਚ ਇਹ 106ਵੀਂ ਜਿੱਤ ਹੈ ਤੇ ਉਹ ਦੂਜੇ ਨੰਬਰ ‘ਤੇ ਮੌਜੂਦ ਆਸਟ੍ਰੇਲੀਆ ਦੇ ਐਲਨ ਬਾਰਡਰ ਤੋਂ ਇਕ ਕਦਮ ਪਿੱਛੇ ਹੈ। ਬਾਰਡਰ ਨੇ 178 ‘ਚੋਂ 107 ਮੈਚ ਜਿੱਤੇ ਸਨ। ਵਨ ਡੇ ‘ਚ ਸਭ ਤੋਂ ਵੱਧ ਮੈਚਾਂ ‘ਚ ਕਪਤਾਨੀ ਕਰਨ ਦੇ ਮਾਮਲੇ ‘ਚ ਧੋਨੀ ਹੁਣ ਸਾਂਝੇ ਤੌਰ ‘ਤੇ ਤੀਜੇ ਨੰਬਰ ‘ਤੇ ਹੈ। ਉਸ ਤੋਂ ਅੱਗੇ ਨਿਊਜ਼ੀਲੈਂਡ ਦਾ ਕਪਤਾਨ ਸਟੀਫ਼ਨ ਫ਼ਲੇਮਿੰਗ (218) ਤੇ ਆਸਟ੍ਰੇਲੀਆ ਦਾ ਰਿਕੀ ਪੋਂਟਿੰਗ (230) ਹਨ।












