ਵਿਰਾਟ ਜਿਹੀ ਬਣਨਾ ਚਾਹੁੰਦੀ ਹੈ ਸਾਇਨਾ

sports-news-300x150ਨਵੀਂ ਦਿੱਲੀ: ਸਿਡਨੀ ‘ਚ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਉਹ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਆਕਰਮਕ ਬਣਨਾ ਚਾਹੁੰਦੀ ਹੈ।
ਸਾਇਨਾ ਨੇ ਕੱਲ੍ਹ ਚੀਨ ਦੀ ਸੂਨ ਯੂ ਨੂੰ ਹਰਾ ਕੇ ਖਿਤਾਬ ਜਿੱਤਿਆ। ਕੋਹਲੀ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਵਧਾਈ ਹੋਵੇ ਸਾਇਨਾ ਨੇਹਵਾਲ। ਬਹੁਤ ਖੁਸ਼ੀ ਹੋਈ। ਅੱਗੇ ਵੀ ਅਜਿਹੀਆਂ ਹੀ ਉਪਲੱਬਧੀਆਂ ਹਾਸਲ ਕਰਦੀ ਰਹੋ।
ਇਸ ‘ਤੇ ਸਾਇਨਾ ਨੇ ਲਿਖਿਆ ਹੈ ਕਿ ਮੈਂ ਤੁਹਾਡੀ ਤਰ੍ਹਾਂ ਹੋਰ ਆਕਰਮਕਤਾ ਹਾਸਲ ਕਰਕੇ ਵੱਧ ਤੋਂ ਵੱਧ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੀ। ਮੈਂ ਇਸ ਲਈ ਸਖਤ ਮਿਹਨਤ ਕਰਾਂਗੀ।