ਕਾਬੁਲ – ਅਫ਼ਗ਼ਾਨਿਸਤਾਨ ਦੀ T-20 ਵਿਸ਼ਵ ਕੱਪ ਟੀਮ ਦੀ ਕਪਤਾਨੀ ਮੁਹੰਮਦ ਨਬੀ ਨੂੰ ਸੌਂਪੀ ਗਈ ਹੈ। ਰਾਸ਼ਿਦ ਖ਼ਾਨ ਦੇ ਕਪਤਾਨੀ ਛੱਡਣ ਦੇ ਫ਼ੈਸਲੇ ਤੋਂ ਬਾਅਦ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਅਫ਼ਗ਼ਾਨਿਸਤਾਨ ਦੀ T-20 ਵਿਸ਼ਵ ਕੱਪ ਟੀਮ ‘ਚ ਫ਼ੇਰ ਬਦਲ ਵੀ ਕੀਤੇ ਗਏ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫ਼ਰੀਦ ਅਹਿਮਦ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੌਰਾਨ ਸ਼ਾਪੂਰ ਜ਼ਾਦਰਾਨ ਅਤੇ ਕੈਸ ਅਹਿਮਦ ਦੀ ਬਜਾਏ ਹੁਣ ਸ਼ਰਾਫ਼ੁਦੀਨ ਅਤੇ ਬੌਲਤ ਜ਼ਾਦਰਾਨ ਨੂੰ ਰੀਜ਼ਰਵ ਖਿਡਾਰੀ ਦੇ ਤੌਰ ‘ਤੇ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਉਸ ਤੋਂ ਇਲਾਵਾ ਆਲਰਾਊਂਡਰ ਸਮੁਲਾਹ ਸ਼ਿਨਵਾਰੀ ਅਤੇ ਤੇਜ਼ ਗੇਂਦਬਾਜ਼ ਫ਼ਜ਼ਲਹਕ ਫ਼ਾਰੂਕੀ ਨੂੰ ਵੀ ਰੀਜ਼ਰਵ ਖਿਡਾਰੀ ਦੇ ਰੂਪ ਵਿੱਚ ਰੱਖਿਆ ਗਿਆ ਹੈ। ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਵੀ ਇੱਕ ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ।
ਰਾਸ਼ਿਦ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਟੀਮ ਅਤੇ ਰਾਸ਼ਟਰ ਪ੍ਰਤੀ ਇੱਕ ਜ਼ਿੰਮੇਦਾਰ ਵਿਅਕਤੀ ਹੋਣ ਦੇ ਨਾਤੇ ਮੈਨੂੰ ਟੀਮ ਦੀ ਚੋਣ ਦਾ ਹਿੱਸਾ ਬਣਨ ਦਾ ਅਧਿਕਾਰ ਹੈ। ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਲਈ ਚੋਣ ਕਮੇਟੀ ਅਤੇ ACB ਨੇ ਮੇਰੀ ਰਾਏ ਨਹੀਂ ਲਈ, ਇਸ ਲਈ ਮੈਂ ਤੁਰੰਤ T-20 ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਲੈਂਦਾ ਹਾਂ। ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ 25 ਅਕਤੂਬਰ ਗਰੁੱਪ-ਬੀ ‘ਚ ਚੋਟੀ ਦੇ ਕੁਆਲੀਫ਼ਾਇਰ ਮੁਕਾਬਲੇ ਨਾਲ ਆਪਣੀ T-20 ਵਿਸ਼ਵ ਕੱਪ ਮੁਹਿੰਮ ਸ਼ੁਰੂ ਕਰੇਗਾ। ਉਸ ਤੋਂ ਬਾਅਦ ਉਹ ਆਪਣੇ ਗਰੁੱਪ ਵਿਚਲੀਆਂ ਪਾਕਿਸਤਾਨੀ, ਭਾਰਤੀ ਅਤੇ ਨਿਊ ਜ਼ੀਲੈਂਡ ਦੀਆਂ ਟੀਮਾਂ ਨਾਲ ਭਿੜੇਗਾ ਅਤੇ ਸੈਮੀਫ਼ਾਈਨਲ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ।
ਅਫ਼ਗ਼ਾਨਿਸਤਾਨ ਟੀਮ: ਮੁਹੰਮਦ ਨਬੀ (ਕਪਤਾਨ), ਰਹਿਮਨੁਉੱਲਾਹ ਗੁਰਬਾਜ਼ (ਵਿਕਟਕੀਪਰ), ਹਜ਼ਰਤੁੱਲਾਹ ਜ਼ਜ਼ਾਈ, ਉਸਮਾਨ ਗਨੀ, ਮੁਹੰਮਦ ਸ਼ਹਿਜ਼ਾਦ, ਹਸ਼ਮਤੁੱਲਾਹ ਸ਼ਾਹੀਦੀ, ਅਸਗਰ ਅਫ਼ਗ਼ਾਨ, ਗ਼ੁਲਬਦੀਨ ਨਾਇਬ, ਨਜ਼ਿਬੁੱਲਾਹ ਜ਼ਦਰਾਨ, ਕਰੀਮ ਜੱਨਤ, ਰਾਸ਼ਿਦ ਖ਼ਾਨ, ਮੁਜੀਬ ਉਰ ਰਹਿਮਾਨ, ਹਾਮਿਦ ਹਸਨ, ਫ਼ਰੀਦ ਅਹਿਮਦ ਅਤੇ ਨਵੀਨ ਉਲ ਹੱਕ।
ਰੀਜ਼ਰਵ ਖਿਡਾਰੀ: ਸ਼ਰਾਫ਼ੁਦੀਨ ਅਸ਼ਰਫ਼, ਸਮੁਲਾਹ ਸ਼ਿਨਵਾਰੀ, ਦੌਲਤ ਜ਼ਾਦਰਾਨ, ਫ਼ਜ਼ਲਹਕ ਫ਼ਾਰੂਕੀ।












