ਸਰੀਰ ਨੂੰ ਸਾਫ਼ ਸੁਥਰਾ ਰੱਖਣ ਲਈ ਨਹਾਉਣਾ ਬਹੁਤ ਜਰੂਰੀ ਹੈ ਪਰ ਨਹਾਉਂਦੇ ਸਮੇਂ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਗੱਲਤੀਆਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਨਹਾਉਂਦੇ ਸਮੇਂ ਹੋਣ ਵਾਲੀਆਂ ਛੋਟੀਆਂ-ਛੋਟੀਆਂ ਗਲਤੀਆਂ ਪੈ ਸਕਦੀਆਂ ਹਨ ਤੁਹਾਡੇ ‘ਤੇ ਭਾਰੀ
– ਸਿਹਤਮੰਦ ਰਹਿਣ ਦੇ ਲਈ ਸਭ ਤੋਂ ਜਰੂਰੀ ਹੈ ਸਾਫ਼-ਸਫ਼ਾਈ ਅਤੇ ਗਰਮੀਆਂ ਦੇ ਮੌਸਮ ‘ਚ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਪਸੀਨਾ ਜੋ ਕਿ ਤੁਹਾਨੂੰ ਅਸਿਹਜ ਮਹਿਸੂਸ ਕਰਵਾਉਂਦਾ ਹੈ, ਕਈ ਵਾਰ ਤਾਂ ਇਹ ਪਸੀਨਾ ਸਾਨੂੰ ਬਿਮਾਰ ਵੀ ਕਰ ਦਿੰਦਾ ਹੈ, ਜਿਸ ਦੇ ਕਾਰਨ ਲੋਕਾਂ ਦੀ ਦਿਨ ‘ਚ ਕਈ ਵਾਰ ਨਹਾਉਣ ਦੀ ਆਦਤ ਬਣ ਜਾਂਦੀ ਹੈ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਸਰੀਰ ਦੀ ਸਾਫ਼-ਸਫ਼ਾਈ ਦੇ ਲਈ ਨਹਾਉਣਾ ਬਹੁਤ ਜਰੂਰੀ ਹੈ ਪਰ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਧਿਆਨ ‘ਚ ਰੱਖ ਕੇ ਤੁਸੀਂ ਨਹਾਉਣ ਦੇ ਸਮੇਂ ਹੋਣ ਵਾਲੀ ਗਲਤੀਆਂ ਤੋਂ ਬਚ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਨਹਾਉਣ ਦੀਆਂ ਸਾਵਧਾਨੀਆਂ ਦੱਸਣ ਜਾ ਰਹੇ ਹਾਂ।
– ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੁਝ ਲੋਕਾਂ ਨੂੰ ਲੰਬੇ ਸਮੇਂ ਤੱਕ ਨਹਾਉਣਾ ਚੰਗਾ ਲੱਗਦਾ ਹੈ, ਪਰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਕੇਵਲ ਤੁਹਾਡੀ ਚਮੜੀ ਅਤੇ ਤੁਹਾਡੀ ਸਿਹਤ ਦੇ ਲਈ ਇਹ ਨੁਕਸਾਨਦੇਹ ਹੈ।
– ਪਾਣੀ ‘ਚ ਜ਼ਿਆਦਾ ਸਮੇਂ ਤੱਕ ਰਹਿਣਾ ਵੀ ਠੀਕ ਨਹੀਂ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜ਼ਿਆਦਾ ਨਹਾਉਣ ਨਾਲ ਵੀ ਚਮੜੀ ‘ਚ ਕੁਦਰਤੀ ਨਮੀ ਖਤਮ ਹੋ ਜਾਂਦੀ ਹੈ। ਜਿਸ ਨਾਲ ਤੁਹਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਲਈ ਨਹਾਉਣ ਸਮੇਂ 10 ਮਿੰਟ ਤੋਂ ਜ਼ਿਆਦਾ ਪਾਣੀ ‘ਚ ਨਾ ਰਹੋ।
– ਸਿਰਫ਼ ਇਹ ਹੀ ਨਹੀਂ ਜੇਕਰ ਨਹਾਉਂਦੇ ਸਮੇਂ ਤੁਸੀਂ ਕਿਸੇ ਦੇ ਸਕਰਬਰ (ਲੋਫ਼ਾ) ਦੀ ਵਰਤੋ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਕਿਸੇ ਹੋਰ ਦੇ ਸਕਰਬਰ ਦੀ ਵਰਤੋ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
– ਜੇਕਰ ਤੁਹਾਡਾ ਨਹਾਉਂਣ ਵਾਲਾ ਸਕਰਬਰ ਬਹੁਤ ਪੁਰਾਣਾ ਹੈ ਜਾ ਗੰਦਾ ਹੋ ਗਿਆ ਹੈ ਤਾਂ ਉਸ ਨੂੰ ਜਲਦੀ ਹੀ ਬਦਲ ਦਿਓ ਕਿਉਂਕਿ ਇਸ ਦੀ ਲੰਬੇ ਸਮੇਂ ਤੱਕ ਵਰਤੋ ਕਰਨ ਨਾਲ ਸਕਰਬਰ ‘ਚ ਬਕਟੀਰੀਆ ਅਤੇ ਕੀਟਾਣੂ ਹੋ ਸਕਦੇ ਹਨ।
– ਨਹਾਉਂਦੇ ਸਮੇਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਕਿ ਸ਼ੈਂਮਪੂ ਜਾ ਸਾਬਣ ਤੁਹਾਡੇ ਸਰੀਰ ‘ਤੇ ਨਾ ਰਹਿ ਗਿਆ ਹੋਵੇ ਕਿਉਂਕਿ ਇਹ ਤੁਹਾਡੇ ਚਮੜੀ ‘ਚ ਰੋਮ ਬੰਦ ਕਰ ਦਿੰਦੇ ਹਨ ਜਿਸ ਨਾਲ ਚਮੜੀ ‘ਤੇ ਕਿੱਲ ਦਾਣੇ ਨਿਕਲ ਜਾਂਦੇ ਹਨ।
– ਕਈ ਅਜਿਹੇ ਲੋਕ ਵੀ ਹੁੰਦੇ ਹਨ ਕਿ ਜਿੰਨ੍ਹਾਂ ਨੂੰ ਗਰਮ ਪਾਣੀ ਨਾਲ ਨਹਾਉਂਣਾ ਬਹੁਤ ਪਸੰਦ ਹੁੰਦਾ ਹੈ, ਹਾਲਾਂਕਿ ਗਰਮ ਪਾਣੀ ਨਾਲ ਮਾਂਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ ਪਰ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਂਣ ‘ਤੇ ਵੀ ਸਿੱਧੇ ਤੌਰ ਤੇ ਨੁਕਸਾਨ ਪਹੁੰਚਦਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਨਹਾਉਂਣ ਦੇ ਨਾਲ ਕੁਦਰਤੀ ਨਮੀ ਖਤਮ ਹੋ ਜਾਂਦੀ ਹੈ। ਜਿਸ ਕਾਰਨ ਤੁਹਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਖਾਰਸ਼ ਦੀ ਵੀ ਸ਼ਿਕਾਇਤ ਹੋ ਜਾਂਦੀ ਹੈ।










