ਸੈਫ਼ ਅਲੀ ਖ਼ਾਨ ਦੀ ਫ਼ਿਲਮ ਭੂਤ ਪੁਲੀਸ ਦਾ ਟ੍ਰੇਲਰ ਰਿਲੀਜ਼

ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਰਜੁਨ ਕਪੂਰ ਸਟਾਰਰ ਹੌਰਰ-ਕਾਮੇਡੀ ਫ਼ਿਲਮ ਭੂਤ ਪੁਲੀਸ ਪਿਛਲੇ ਲੰਬੇ ਸਮੇਂ ਤੋਂ ਚਰਚਾ ‘ਚ ਬਣੀ ਹੋਈ ਹੈ। ਥੋੜ੍ਹੀ ਦੇਰ ਪਹਿਲੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਦਰਸ਼ਕਾਂ ਵਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਦੋ ਮਿੰਟ 50 ਸੈਕਿੰਡ ਦਾ ਇਹ ਸ਼ਾਨਦਾਰ ਟ੍ਰੇਲਰ ਤੁਹਾਨੂੰ ਹਸਾਵੇਗਾ ਵੀ ਅਤੇ ਡਰਾਵੇਗਾ ਵੀ। ਟ੍ਰੇਲਰ ‘ਚ ਸੈਫ਼ ਦਾ ਫ਼ਨੀ ਅਤੇ ਮਜ਼ਾਕੀਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਧਰ ਅਰਜੁਨ ਕਪੂਰ ਕਾਫ਼ੀ ਸੀਰੀਅਸ ਮੂਡ ‘ਚ ਦਿਖਾਈ ਦੇ ਰਿਹੈ। ਉਧਰ ਫ਼ਿਲਮ ‘ਚ ਅਦਾਕਾਰਾ ਜੈਕਲਿਨ ਫ਼ਰਨੈਂਡੀਜ਼ ਅਤੇ ਯਾਮੀ ਗੌਤਮ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੀਆਂ ਹਨ।
ਦੱਸ ਦੇਈਏ ਕਿ ਫ਼ਿਲਮ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਨੇ ਕੀਤਾ ਹੈ ਜਦੋਂਕਿ ਇਸ ਦਾ ਨਿਰਮਾਣ ਰਮੇਸ਼ ਤੌਰਾਨੀ ਅਤੇ ਆਕਾਸ਼ ਪੁਰੀ ਨੇ ਕੀਤਾ ਹੈ। ਉਧਰ ਫ਼ਿਲਮ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟ ਸਟਾਰ ‘ਤੇ ਰਿਲੀਜ਼ ਹੋਵੇਗੀ।