ਪੰਜਾਬ ‘ਚ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਨੇ ਜਾਰੀ ਕੀਤਾ ਬੁਲੇਟਿਨ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਮੌਸਮ ਦੇ ਮਿਜਾਜ਼ ਸਬੰਧੀ ਜਾਰੀ ਕੀਤੇ ਬੁਲੇਟਿਨ ਵਿਚ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਮੌਸਮ ਮਾਹਿਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 34 ਤੋਂ 38 ਡਿਗਰੀ ਅਤੇ ਘੱਟੋ-ਘੱਟ 26 ਤੋਂ 28 ਡਿਗਰੀ ਸੈਲਸੀਅਸ ਵਿਚ ਰਹਿ ਸਕਦਾ ਹੈ।
ਸਵੇਰ ਸਮੇਂ ਹਵਾ ’ਚ ਨਮੀ ਦੀ ਮਾਤਰਾ 75 ਤੋਂ 92 ਫ਼ੀਸਦੀ ਅਤੇ ਸ਼ਾਮ ਨੂੰ 60 ਤੋਂ 72 ਫ਼ੀਸਦੀ ਦਰਮਿਆਨ ਰਹਿਣ ਦਾ ਅੰਦਾਜ਼ਾ ਹੈ।