ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ।
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੰਸਦ ਮੈਂਬਰ ਦੁਸ਼ਯੰਤ ਗੌਤਮ, ਪੰਜਾਬ ਭਾਜਪਾ ਪ੍ਰਭਾਰੀ ਤਰੁਣ ਚੁੱਘ ਅਤੇ ਭਾਜਪਾ ਚੰਡੀਗੜ੍ਹ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਹਾਜ਼ਰੀ ‘ਚ ਦਿੱਲੀ ਸਥਿਤ ਮੁੱਖ ਦਫ਼ਤਰ ਵਿਖੇ ਅਮਨਜੀਤ ਕੌਰ ਰਾਮੂਵਾਲੀਆ ਨੇ ਭਾਜਪਾ ਦਾ ਪੱਲਾ ਫੜ੍ਹਿਆ।















