ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਆਇਰਨ ਇੱਕ ਜਰੂਰੀ ਤੱਤ ਹੈ। ਆਇਰਨ ਦੀ ਘਾਟ ਸ਼ਰੀਰ ‘ਚ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਆਇਰਨ ਸ਼ਰੀਰ ‘ਚ ਹੀਮੋਗਲੋਬਿਨ ਬਣਾਉਣ ਲਈ ਸਭ ਤੋਂ ਜਰੂਰੀ ਤੱਤ ਹੈ। ਦਰਅਸਲ ਹੀਮੋਗਲੋਬਿਨ ਖ਼ੂਨ ਦੇ ਸੈੱਲਾਂ ‘ਚ ਮੌਜੂਦ ਆਇਰਨ ਨਾਲ ਭਰਪੂਰ ਪ੍ਰੋਟੀਨ ਹੁੰਦਾ ਹੈ ਜੋ ਸ਼ਰੀਰ ਦੇ ਸਾਰੇ ਹਿੱਸਿਆਂ ਵਿੱਚ ਔਕਸੀਜਨ ਪਹੁੰਚਾਉਣ ਲਈ ਕੰਮ ਕਰਦਾ ਹੈ। ਜੇ ਇਸ ਪ੍ਰਕਿਰਿਆ ਵਿਚ ਵਿਘਨ ਪੈਂਦਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਆਪਣੇ ਭੋਜਨ ਦੀ ਵਿਸ਼ੇਸ਼ ਦੇਖਭਾਲ ਕਰੋ ਅਤੇ ਭੋਜਨ ‘ਚ ਆਇਰਨ ਨਾਲ ਭਰਪੂਰ ਭੋਜਨ ਸ਼ਾਮਿਲ ਕਰੋ। ਨੌਨ-ਸ਼ਾਕਾਹਾਰੀ, ਸਮੁੰਦਰੀ ਭੋਜਨ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸੁੱਕੇ ਅਤੇ ਗਿਰੀਦਾਰ ਫ਼ਲ ਹੀਮੋਗਲੋਬਿਨ ਵਧਾਉਣ ਲਈ ਵਧੀਆ ਸਰੋਤ ਹਨ। ਇਹ ਤੁਹਾਡੇ ਸ਼ਰੀਰ ਵਿੱਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸੀਂ ਤੁਹਾਨੂੰ ਪੰਜ ਅਜਿਹੇ ਸੁੱਕੇ ਮੇਵਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਸ਼ਰੀਰ ‘ਚ ਆਇਰਨ ਦੀ ਘਾਟ ਨੂੰ ਪੂਰਾ ਕਰਦੇ ਹਨ ਅਤੇ ਸ਼ਰੀਰ ‘ਚ ਹੀਮੋਗਲੋਬਿਨ ਨੂੰ ਤੇਜ਼ੀ ਨਾਲ ਵਧਾਉਂਦੇ ਹਨ।
ਕਾਜੂਆਂ ਦੀ ਵਰਤੋਂ ਕਰੋ – ਕਾਜੂ ਆਇਰਨ ਨਾਲ ਭਰਪੂਰ ਹੁੰਦੇ ਹਨ ਅਤੇ ਜੇਕਰ ਤੁਸੀਂ ਰੋਜ਼ ਮੁੱਠੀ ਭਰ ਕਾਜੂਆਂ ਦੀ ਵਰਤੋਂ ਕਰਦੇ ਹੋ ਤਾਂ ਇਹ ਸ਼ਰੀਰ ਵਿੱਚ ਤਕਰੀਬਨ 1.89 ਮਿਲੀਗ੍ਰਾਮ ਆਇਰਨ ਦੀ ਸਪਲਾਈ ਹੋ ਜਾਏਗੀ। ਅਜਿਹੀ ਸਥਿਤੀ ਵਿੱਚ ਜਦੋਂ ਵੀ ਤੁਹਾਡਾ ਸਨੈਕਸ ਖਾਣ ਦਾ ਮੰਨ ਹੋਵੇ ਤਾਂ ਤੁਹਾਨੂੰ ਮੁੱਠੀ ਭਰ ਕਾਜੂ ਖਾਣੇ ਚਾਹੀਦੇ ਹਨ।
ਬਦਾਮਾਂ ਦਾ ਸੇਵਨ ਕਰੋ – ਜੇ ਤੁਸੀਂ ਰੋਜ਼ ਸਵੇਰੇ ਭਿੱਜੇ ਹੋਏ ਬਦਾਮਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸ਼ਰੀਰ ਵਿੱਚ ਖ਼ੂਨ ਦੀ ਘਾਟ ਨੂੰ ਦੂਰ ਕਰ ਸਕਦੇ ਹਨ। ਮੁੱਠੀ ਭਰ ਬਦਾਮਾਂ ਵਿੱਚ ਲਗਭਗ 1.05 ਮਿਲੀਗ੍ਰਾਮ ਆਇਰਨ ਹੁੰਦਾ ਹੈ ਜੋ ਇੱਕ ਦਿਨ ਵਿੱਚ ਸ਼ਰੀਰ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ। ਇਸ ਲਈ ਬਦਾਮਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ।
ਅਖਰੋਟ ਦਾ ਸੇਵਨ ਕਰੋ – ਦਿਮਾਗ਼ ਨੂੰ ਤੇਜ਼ ਕਰਨ ਲਈ ਆਮ ਤੌਰ ‘ਤੇ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਹ ਹੀਮੋਗਲੋਬਿਨ ਦੀ ਘਾਟ ਨੂੰ ਵੀ ਪੂਰਾ ਕਰ ਸਕਦੇ ਹਨ। ਜੇ ਤੁਸੀਂ ਰੋਜ਼ ਇਕ ਮੁੱਠੀ ਭਰ ਅਖਰੋਟਾਂ ਦਾ ਸੇਵਨ ਕਰਦੇ ਹੋ ਤਾਂ ਇਹ ਸ਼ਰੀਰ ਵਿੱਚ ਲਗਭਗ 0.82 ਮਿਲੀਗ੍ਰਾਮ ਆਇਰਨ ਦੀ ਸਪਲਾਈ ਕਰਦਾ ਹੈ।
ਪਿਸਤਾ ਖਾਓ – ਪਿਸਤੇ ਆਮ ਤੌਰ ‘ਤੇ ਮਠਿਆਈਆਂ ਦੇ ਸਵਾਦ ਅਤੇ ਸੁੰਦਰਤਾ ਨੂੰ ਵਧਾਉਣ ਲਈ ਵਰਤੇ ਜਾਂਦੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਆਇਰਨ ਨਾਲ ਭਰਪੂਰ ਹੁੰਦੇ ਹਨ ਜੋ ਸ਼ਰੀਰ ‘ਚ ਆਇਰਨ ਦੀ ਘਾਟ ਹੋਣ ‘ਤੇ ਆਸਾਨੀ ਨਾਲ ਇਸ ਦੀ ਪੂਰਤੀ ਕਰ ਸਕਦੇ ਹਨ। ਜੇ ਤੁਸੀਂ ਰੋਜ਼ ਮੁੱਠੀ ਭਰ ਪਿਸਤੇ ਖਾਓਗੇ ਤਾਂ ਸ਼ਰੀਰ ਨੂੰ ਲਗਭਗ 1.11 ਮਿਲੀਗ੍ਰਾਮ ਆਇਰਨ ਮਿਲੇਗਾ।
ਪੀਨੱਟਸ – ਹਾਲਾਂਕਿ ਇਹ ਸੁੱਕੇ ਮੇਵੇ ਦੀ ਸ੍ਰੇਣੀ ਦੇ ਅਧੀਨ ਨਹੀਂ ਆਉਂਦੀਆਂ, ਪਰ ਇਹ ਸ਼ਰੀਰ ਵਿੱਚ ਆਇਰਨ ਦੀ ਘਾਟ ਤੇਜ਼ੀ ਨਾਲ ਪੂਰਾ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।










