ਭੂਰੀ ਦੇ ਇਸ਼ਕ ‘ਚ ਸ਼ਰਾਫ਼ ਦੀ ਗਈ ਜਾਨ

download-300x150ਅਨਿਲ ਨੇ ਦੁਕਾਨ ਖੋਲ੍ਹੀ, ਰੋਜ਼ਾਨਾ ਵਾਂਗ ਪੂਜਾ ਕਰ ਕੇ ਗੱਦੀ ਤੇ ਹੀ ਬੈਠਾ, ਪਰ ਕੰਮ ਵਿੱਚ ਉਸਦਾ ਮਨ ਨਾ ਲੱਗਿਆ। ਮਨ ਵਿੱਚ ਬੇਚੈਨ ਉਮੰਗਾਂ ਸਨ ਅਤੇ ਨਜ਼ਰ ਵਾਰ ਵਾਰ ਘੜੀ ਵੱਲ ਉਠ ਰਹੀ ਸੀ।ਹੁੰਦਾ ਹੈ ਇਸ ਤਰ੍ਹਾਂ।
ਜਦੋਂ ਕਿਸੇ ਜਵਾਨ ਅਤੇ ਖੂਬਸੂਰਤ ਹਸੀਨਾ ਨੂੰ ਮਿਲਣ ਜਾਣਾ ਹੋਵੇ ਤਾਂ ਉਸ ਨਾਲ ਹੋਣ ਵਾਲੀ ਮੁਲਾਕਾਤ ਇਸੇ ਤਰ੍ਹਾਂ ਬੇਚੈਨ ਕਰਦੀ ਹੀ ਹੈ। ਉਦੋਂ ਅਜਿਹਾ ਹੀ ਹੁੰਦਾ ਹੈ। ਦਿਲ ਵਿੱਚ ਜੋਸ਼ ਅਤੇ ਮਨ ਵਿੱਚ ਬੇਚੈਨੀ ਹੁੰਦੀ ਹੈ। ਜਿਉਂ ਹੀ ਸਾਢੇ 12 ਵੱਜੇ, ਅਨਿਲ ਨੇ ਆਪਣੇ ਮੋਬਾਇਲ ਫ਼ੋਨ ਤੇ ਇੱਕ ਨੰਬਰ ਡਾਇਲ ਕੀਤਾ, ਹਾਂ ਜਾਨ, ਟਾਈਮ ਹੋ ਗਿਆ, ਆ ਜਾਵਾਂ?
ਆ ਜਾ, ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਗੱਦੀ ਤੋਂ ਉਠ ਕੇ ਅਨਿਲ ਨੇ ਦੁਕਾਨ ਦੀਆਂ ਲਾਈਟਾਂ ਬੰਦ ਕੀਤੀਆਂ ਅਤੇ ਐਕਟਿਵਾ ਸਟਾਰਟ ਕਰ ਕੇ ਹਵਾ ਨਾਲ ਗੱਲਾਂ ਕਰਨ ਲੱਗਿਆ।
ਕੁਝ ਹੀ ਦੇਰ ਵਿੱਚ ਅਨਿਲ ਰਾਜ ਵਿਹਾਰ ਕਾਲੋਨੀ ਪਹੁੰਚਿਆ।ਉਥੇ ਭੂਰੀ ਦਾ ਮਕਾਨ ਲੱਭਣ ਵਿੱਚ ਜ਼ਰਾ ਵੀ ਦਿੱਕਤ ਨਾ ਆਈ। ਭੂਰੀ ਨੇ ਉਸਨੂੰ ਪਹਿਲਾਂ ਹੀ ਘਰ ਦੀ ਪਛਾਣ ਦੱਸ ਦਿੱਤੀ ਸੀ। ਉਸੇ ਪਛਾਣ ਦੇ ਆਧਾਰ ਤੇ ਅਨਿਲ ਨੇ ਜਿਸ ਮਕਾਨ ਦਾ ਦਰਵਾਜ਼ਾ ਖੜਕਾਇਆ, ਉਹ ਭੂਰੀ ਦਾ ਹੀ ਸੀ।
ਦਸਤਕ ਸੁਣਦੇ ਹੀ ਭੂਰੀ ਦਰਵਾਜ਼ੇ ਤੇ ਆਈ। ਇਹ ਇਸ ਤਰ੍ਹਾਂ ਸੱਜੀ-ਸੰਵਰੀ ਸੀ, ਜਿਵੇਂ ਕੋਈ ਦੁਲਹਨ। ਅਨਿਲ ਦੀਆਂ ਨਜ਼ਰਾਂ ਉਸਦੇ ਚਿਹਰੇ ਤੇ ਚਿਪਕ ਜਿਹੀਆਂ ਗਈਆਂ। ਫ਼ਿਰ ਦੋਵੇਂ ਦੂਜੇ ਸਕੂਟਰ ਤੇ ਨਿਕਲ ਗਏ। ਭੂਰੀ ਔਰਤ ਹੋ ਕੇ ਬੇਡਰ ਸੀ ਤਾਂ ਅਨਿਲ ਪੁਰਸ਼ ਹੋ ਕੇ ਕਿਉਂ ਪਰਵਾਹ ਕਰਦਾ। ਭੂਰੀ ਦੇ ਪਿੱਛੇ-ਪਿੱਛੇ ਉਹ ਘਰ ਵਿੱਚ ਦਾਖਲ ਹੋ ਗਿਆ।
ਅਨਿਲ ਨੇ ਭੂਰੀ ਦੀ ਕਮਰ ਤੇ ਹੱਥ ਰੱਖਿਆ ਅਤੇ ਸਾਹਮਣੇ ਦਿਖਾਈ ਦੇ ਰਹੇ ਬੈਡਰੂਮ ਵੱਲ ਵਧਿਆ। ਦੋਵੇਂ ਬੈਡਰੂਮ ਵਿੱਚ ਪਹੁੰਚੇ ਹੀ ਸਨ ਕਿ ਭੂਰੀ ਨੇ ਆਪਣੀ ਕਮਰ ਤੋਂ ਅਨਿਲ ਦੀ ਬਾਂਹ ਕੱਢ ਲਈ। ਠੀਕ ਉਸੇ ਵਕਤ ਪਿੱਛੇ ਤੋਂ ਅਨਿਲ ਦੀ ਕਮਰ ਤੇ ਜ਼ੋਰਦਾਰ ਲੱਤ ਪਈ ਅਤੇ ਉਹ ਮੁੱਧੇ ਮੂੰਹ ਡਿੱਗ ਪਿਆ।
ਲੱਤਾ ਮਾਰਨ ਵਾਲਾ 60 ਤੋਂ ਵਡੇਰੀ ਉਮਰ ਦਾ ਤੰਦਰੁਸਤ ਬੁੱਢਾ ਸੀ। ਉਸਦੀਆਂ ਅੱਖਾਂ ਤੋਂ ਅੱਗ ਨਿਕਲ ਰਹੀ ਸੀ। ਭੂਰੀ ਨੇ ਬੁੱਢੇ ਨੂੰ ਦੇਖਿਆ ਤਾਂ ਗਿਰਗਿਟ ਵਾਂਗ ਰੰਗ ਬਦਲ ਗਈ। ਉਹ ਬੁੱਢੇ ਨਾਲ ਲਿਪਟ ਗਈ, ਚੰਗਾ ਹੋਇਆ ਤੁਸੀਂ ਆ ਗਏ, ਵਰਨਾ ਇਸ ਪਾਪੀ ਨੇ ਤਾਂ ਮੈਨੂੰ ਮੂੰਹ ਦਿਖਾਉਣ ਲਾਇੱਕ ਨਹੀਂ ਛੱਡਣਾ ਸੀ।
ਹੈਰਾਨ ਅਨਿਲ ਕਦੀ ਭੂਰੀ ਅਤੇ ਕਦੀ ਬੁੱਢੇ ਵੱਲ ਦੇਖਦਾ ਰਿਹਾ। ਬੁੱਢੇ ਨੇ ਭੂਰੀ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਿਆਂ ਅਨਿਲ ਵੱਲ ਹੋਰ ਇਸ਼ਾਰਾ ਕੀਤਾ, ਕੌਣ ਹੈ ਇਹ?
ਇਹ ਸੁਨਿਆਰ ਹੈ, ਜਿਸਦੀ ਦੁਕਾਨ ਤੋਂ ਮੈਂ ਗਹਿਣੇ ਲਿਆਉਂਦੀ ਹਾਂ। ਭੂਰੀ ਨੇ ਭੋਲੀ ਸੂਰਤ ਵਿੱਚ ਕਿਹਾ। ਅਨਿਲ ਨੂੰ ਸਮਝ ਆ ਰਹੀ ਸੀ ਕਿ ਔਰਤ ਜੇਕਰ ਰੰਗੇ ਹੱਥੀਂ ਪਕੜੀ ਜਾਵੇ ਤਾਂ ਇਸੇ ਤਰ੍ਹਾਂ ਹੀ ਕਰਦੀ ਹੈ। ਇਹੀ ਕੁਝ ਉਸ ਨਾਲ ਹੋ ਰਿਹਾ ਸੀ।  28 ਸਾਲਾ ਅਨਿਲ ਸੋਨੀ ਮੂਲ ਤੌਰ ਤੇ ਸੀਕਰ ਦਾ ਨਿਵਾਸੀ ਸੀ। ਉਹ ਹੀਰਾਪੁਰਾ ਪਾਵਰ ਹਾਊਸ, ਅਜਮੇਰ ਰੋਡ ਸਥਿਤ ਕਮਲਾ ਨਹਿਰੂ ਨਗਰ ਵਿੱਚ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ ਊਸ਼ਾ ਤੋਂ ਇਲਾਵਾ ਦੋ ਬੱਚੇ ਸਨ। ਜੈਪੁਰ ਵਿੱਚ ਪਾਇਲ ਜਵੈਲਰਸ ਨਾਂ ਦੀ ਉਸਦੀ ਦੁਕਾਨ ਸੀ। ਅਨਿਲ ਦੀ ਦੁਕਾਨ ਦੇ ਠੀਕ ਸਾਹਮਣੇ ਉਸਦੇ ਛੋਟੇ ਭਰਾ ਵਿਨੋਦ ਦੀ ਜਿਊਲਰੀ ਸ਼ਾਪ ਸੀ। ਉਸਦੇ ਵੀ ਕੰਮ ਉਹੀ ਕਰਦਾ ਸੀ, ਜੋ ਅਨਿਲ ਕਰਦਾ ਸੀ। ਦੋਵੇਂ ਭਰਾਵਾਂ ਦੀਆਂ ਦੁਕਾਨਾਂ ਵੱਖਰੀਆਂ ਸਨ ਅਤੇ ਮਕਾਨ ਵੀ ਵੱਖਰੇ ਸਨ। ਆਪਣਾ ਕਮਾਉਣਾ, ਆਪਣਾ ਖਾਣਾ। ਇਸ ਦੇ ਬਾਵਜੂਦ ਦੋਵੇਂ ਭਰਾਵਾਂ ਵਿੱਚ ਖੂਬ ਲਗਾਅ ਸੀ।
ਅਨਿਲ ਰੋਜ਼ਾਨਾ ਸਵੇਰੇ ਸਾਢੇ 9 ਵਜੇ ਘਰ ਤੋਂ ਨਿਕਲਦਾ ਅਤੇ ਠੀਕ ਦਸ ਵਜੇ ਗਾਹਕਾਂ ਦੇ ਲਈ ਦੁਕਾਨ ਖੋਲ੍ਹਦਾ। ਰਾਤ ਸਾਢੇ ਅੱਠ ਵਜੇ ਦੁਕਾਨ ਬੰਦ ਕਰਦਾ ਅਤੇ 9 ਵਜੇ ਤੱਕ ਘਰ ਮੁੜ ਆਉਂਦਾ। ਉਸੇ ਦਿਨ ਯਾਨਿ 26 ਸਤੰਬਰ ਨੂੰ ਉਸਨੇ ਦੁਪਹਿਰੇ ਨਾ ਘਰੇ ਫ਼ੋਨ ਕੀਤਾ ਅਤੇ 9 ਵਜੇ ਤੱਕ ਘਰ ਨਾ ਮੁੜਿਆ ਤਾਂ ਪਤਨੀ ਨੂੰ ਚਿੰਤਾ ਹੋਈ। ਉਸਨੇ ਆਪਣੇ ਦਿਓਰ ਨੁੰ ਦੱਸਿਆ। ਉਸਨੇ ਦੱਸਿਆ ਕਿ ਉਹ ਤਾਂ 12 ਵਜੇ ਹੀ ਦੁਕਾਨ ਬੰਦ ਕਰ ਕੇ ਚਲਿਆ ਗਿਆ ਸੀ। ਉਸਨੇ ਹੋਰ ਵੀ ਪਰਿਵਾਰਕ ਮਿੱਤਰਾਂ ਅਤੇ ਸਾਕ ਸਬੰਧੀਆਂ ਨੂੰ ਫ਼ੋਨ ਕੀਤਾ। ਲਗਾਤਾਰ ਤਿੰਨ ਘੰਟੇ ਦੀ ਕੋਸ਼ਿਸ਼ ਦੇ ਬਾਵਜੂਦ ਕੁਝ ਪਤਾ ਨਾ ਲੱਗਿਆ। ਅਚਾਨਕ ਉਸਦੀ ਪਤਨੀ ਊਸ਼ਾ ਦੇ ਫ਼ੋਨ ਦੀ ਘੰਟੀ ਵੱਜੀ। ਅੱਗੋਂ ਜਵਾਬ ਆਇਆ ਕਿ ਕਾਰੋਬਾਰੀ ਸਿਲਸਿਲੇ ਵਿੱਚ ਉਹ ਖਾਟੂ ਸ਼ਿਆਮ ਚਲਿਆ ਗਿਆ। ਰਾਤ ਨੂੰ ਉਥੇ ਰਹੇਗਾ, ਸਵੇਰੇ ਘਰ ਆ ਜਾਵੇਗਾ।
ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਅਨਿਲ ਦੀ ਮਿਸ ਕਾਲ ਉਸਦੀ ਪਤਨੀ ਦੇ ਮੋਬਾਇਲ ਫ਼ੋਨ ਤੇ ਸੀ। ਊਸ਼ਾ ਨੇ ਤੁਰੰਤ ਕਾਲ ਰਿਸੀਵ ਕੀਤੀ ਹਾਂ ਦੱਸੋ।
ਭਾਬੀ ਬੁਰੀ ਖਬਰ ਹੈ। ਭਰਾ ਦੀ ਦੁਕਾਨ ਵਿੱਚ ਚੋਰੀ ਹੋ ਗਈ ਹੈ। ਚੋਰਾਂ ਨੇ ਕੁਝ ਵੀ ਨਹੀਂ ਛੱਡਿਆ, ਤਿਜੋਰੀ ਵਿੱਚ ਝਾੜੂ ਫ਼ੇਰ ਦਿੱਤਾ।
ਇੱਕ ਤਾਂ ਪਤੀ ਲਾਪਤਾ, ਦੂਜਾ ਦੁਕਾਨ ਤੇ ਚੋਰੀ, ਊਸ਼ਾ ਤੇ ਦੂਹਰੀ ਆਫ਼ਤ ਆ ਗਈ। ਹੈਰਾਨ ਊਸ਼ਾ ਨੇ ਵਿਨੋਦ ਦੀ ਆਵਾਜ਼ ਸੁਣੀ, ਮੈਂ ਪੁਲਿਸ ਨੂੰ ਫ਼ੋਨ ਕਰ ਦਿੱਤਾ ਹੈ, ਊਸ਼ਾ ਤੇ ਇਹ ਦੂਜਾ ਸਦਮਾ ਸੀ। ਊਸ਼ਾ ਦੁਕਾਨ ਤੇ ਪਹੁੰਚੀ ਤਾਂ ਪੁਲਿਸ ਆ ਚੁੱਕੀ ਸੀ। ਹੈਰਾਨ ਕਰਨ ਵਾਲੀ ਗੱਲ ਸੀ ਕਿ ਤਿਜੋਰੀ ਵਿੱਚ ਇਲੈਕਟ੍ਰਾਨਿਕ ਕੋਡ ਸਿਸਟਮ ਸੀ। ਵਿਨੋਦ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਤੱਕ ਸਹੀ ਕੋਡ ਫ਼ੀਡ ਨਾਂ ਕੀਤਾ ਜਾਵੇ, ਕੇਵਲ ਚਾਬੀ ਨਾਲ ਤਿਜੋਰੀ ਨਹੀਂ ਖੁੱਲ੍ਹਦੀ। ਊਸ਼ਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਤੀ ਵੀ ਕੱਲ੍ਹ ਦੇ ਗਾਇਬ ਹਨ।
ਦੁਕਾਨ ਦੇ ਬਾਹਰ ਸੀ ਸੀ ਟੀ ਵੀ ਕੈਮਰਾ ਲੱਗਿਆ ਸੀ। ਉਸ ਦੀ ਜਾਂਚ ਕੀਤੀ ਤਾਂ 27 ਸਤੰਬਰ ਦੀ ਫ਼ੁਟੇਜ ਹੈਰਾਨ ਕਰਨ ਵਾਲੀ ਸੀ। ਉਸ ਵਿੱਚ ਇੱਕ ਅੱਧਖੜ੍ਹ ਸੀ, ਇੱਕ ਲੜਕੀ। ਅੱਧਖੜ੍ਹ ਨੇ ਚਾਬੀ ਦਾ ਸ਼ਟਰ ਖੋਲ੍ਹਿਆ ਅਤੇ ਤਿੰਨ ਵਿਅਕਤੀ ਦੁਕਾਨ ਵਿੱਚ ਵੜੇ, ਫ਼ਿਰ ਅੰਦਰ ਤੋਂ ਸ਼ਟਰ ਸੁੱਟ ਲਿਆ। ਤਕਰੀਬਨ ਪੰਦਰਾਂ ਮਿੰਟ ਬਾਅਦ ਉਹ ਬਾਹਰ ਨਿਕਲੇ ਅਤੇ ਉਹਨਾਂ ਦੇ ਹੱਥ ਵਿੱਚ ਵਜਨੀ ਪੋਟਲੀ ਸੀ। ਫ਼ਿਰ ਸ਼ਟਰ ਸੁੱਟਿਆਅਤੇ ਚੱਲ ਪਏ।
ਹੁਣ ਸਵਾਲ ਸੀ ਕਿ ਉਹਨਾਂ ਕੋਲ ਅਸਲੀ ਜਾਂ ਨਕਲੀ ਚਾਬੀਆਂ ਕਿੱਥੋਂ ਆਈਆਂ। ਊਸ਼ਾ ਵਾਰ ਵਾਰ ਕਹਿ ਰਹੀ ਸੀ ਕਿ ਮੇਰੇ ਪਤੀ ਕਿਸੇ ਮੁਸੀਬਤ ਵਿੱਚ ਹਨ। ਬਦਮਾਸ਼ਾਂ ਨੇ ਉਸਨੂੰ ਅਗਵਾ ਕਰ ਲਿਆ ਹੈ ਅਤੇ ਡਰਾ ਧਮਕਾ ਕੇ ਦੁਕਾਨ ਦੀਆਂ ਚਾਬੀਆਂ ਲੈ ਲਈਆਂ ਅਤੇ ਤਿਜ਼ੋਰੀ ਦਾ ਕੋਡ ਵੀ ਲੈ ਲਿਆ।ਫ਼ੋਨ ਸਰਵਿਲਾਂਸ ਤੇ ਲਗਾਇਆ ਗਿਆ। ਪੁਲਿਸ ਨੇ ਛਾਪਾ ਵੀ ਮਾਰਿਆ ਤਾਂ ਉਹੀ ਅੱਧਖੜ ਉਮਰ ਦਾ ਵਿਅਕਤੀ ਮਿਲਿਆ, ਜਿਸਨੂੰ ਫ਼ੁਟੇਜ ਵਿੱਚ ਦੇਖਿਆ ਸੀ। ਉਸਨੂੰ ਪਕੜ ਲਿਆ। ਕਮਰੇ ਵਿੱਚ ਵਿਛੇ ਦਖਤ ਤੇ ਦੋ ਲੜਕੇ ਅਤੇ ਇੱਕ ਔਰਤ ਬੈਠੀ ਸੀ। ਉਹਨਾਂ ਤਿੰਨਾਂ ਵਿੱਚਕਾਰ ਨੋਟਾਂ ਦੇ ਬੰਡਲ ਅਤੇ ਗਹਿਣਿਆਂ ਦਾ ਢੇਰ ਸੀ। ਪੁਲਿਸ ਨੂੰ ਦੇਖਦੇ ਹੀ ਉਹਨਾਂ ਦੇ ਹੋਸ਼ ਉਡ ਗਏ। ਤਿੰਨਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਕੋਈ ਰਸਤਾ ਨਹੀਂ ਸੀ।
ਉਹਨਾਂ ਨੇ ਆਪਣਾ ਨਾਂ ਸਜੇੱਦਰ ਮੀਣਾ, ਭੂਰੀ, ਸੁਨੀਲ ਅਤੇ ਸੁਮਿਤ ਦੱਸੇ। ਭੂਰੀ ਸਜਿੰਦਰ ਦੀ ਦੂਜੀ ਪਤਨੀ ਸੀ, ਜਦਕਿ ਸੁਨੀਲ ਅਤੇ ਸੁਮਿਤ ਸਜਿੰਦਰ ਦੇ ਮੁੰਡੇ।ਪੁੱਛਗਿੱਛ ਵਿੱਚ ਇੱਕ ਅਜਿਹੀ ਕਹਾਣੀ ਸਾਹਮਣੇ ਆਈ, ਜੋ ਲੋਕਾਂ ਨੂੰ ਫ਼ਸਾ ਕੇ ਠੱਗਣ ਦੀ ਸੀ।
28 ਸਾਲਾ ਭੂਰੀ ਰਾਜ ਵਿਹਾਰ ਕਾਲੋਨੀ ਵਿੱਚ ਰਹਿੰਦੀ ਸੀ। 8 ਸਾਲ ਪਹਿਲਾਂ ਉਸਦਾ ਵਿਆਹ ਦੁਰਗੇਸ਼ ਨਾਲ ਹੋਇਆ, ਜਦੋਂ ਉਹ 17 ਸਾਲ ਦੀ ਸੀ। ਦੁਰਗੇਸ਼ ਨਸ਼ੇ ਦਾ ਆਦੀ ਸੀ, ਇਸ ਕਰ ਕੇ ਉਹਨਾਂ ਦੀ ਜ਼ਿਆਦਾ ਦੇਰ ਨਾ ਬਣ ਸਕੀ। ਭੂਰੀ ਦੋ ਬੱਚਿਆਂ ਦੀ ਮਾਂ ਬਣੀ। ਸਜਿੰਦਰ ਵੀ ਨਸ਼ਿਆਂ ਦਾ ਸ਼ੌਕੀਨ ਸੀ। ਇੱਕ ਦਿਨ ਬੱਚਾ ਬਿਮਾਰ ਸੀ ਅਤੇ ਭੂਰੀ ਕੋਲ ਪੈਸੇ ਨਹੀਂ ਸਨ। ਉਹ ਭੂਰੀ ਦੇ ਘਰ ਆਉਂਦਾ-ਜਾਂਦਾ ਸੀ, ਕਿਉਂਕਿ ਪਰਿਵਾਰ ਦਾ ਵਾਕਫ਼ਕਾਰ ਸੀ। ਭੂਰੀ ਨੇ ਸਜਿੰਦਰ ਤੋਂ ਬੱਚੇ ਨੂੰ ਦਵਾਈ ਦਿਵਾਉਣ ਲਈ ਪੈਸੇ ਲਏ। ਆਖਿਰ ਸਜਿੰਦਰ ਨੇ ਭੂਰੀ ਨੂੰ 3 ਹਜ਼ਾਰ ਦਿੱਤੇ ਅਤੇ ਸ਼ਰਤ ਕੁਝ ਅਜੀਬ ਰੱਖੀ। ਭੂਰੀ ਜਾਣਦੀ ਸੀ ਕਿ ਬਿਨਾਂ ਮਤਲਬ ਕੋਈ ਕਿਸੇ ਨੂੰ ਇੰਨੀ ਰਕਮ ਨਹੀਂ ਦਿੰਦਾ। ਬੱਚੇ ਦੀ ਹਾਲਤ ਖਰਾਬ ਹੋਣ ਕਾਰਨ ਭੂਰੀ ਆਪਣਾ ਤਨ ਸਜਿੰਦਰ ਨੂੰ ਦੇਣ ਲਈ ਤਿਆਰ ਹੋ ਗਈ। ਉਸ ਦਿਨ ਤੋਂ ਉਸਦਾ ਭੂਰੀ ਦੇ ਘਰ ਆਉਣਾ-ਜਾਣਾ ਵੱਧ ਗਿਆ। ਉਸਦੇ ਆਉਂਦੇ ਹੀ ਮਕਾਨ ਦਾ ਦਰਵਾਜ਼ਾ ਬੰਦ ਹੋ ਜਾਂਦਾ। ਪੜੌਸੀਆਂ ਨੇ ਨਾ ਅੱਖਾਂ ਤੇ ਪੱਟੀ ਬੰਨ੍ਹੀ ਸੀ ਅਤੇ ਨਾ ਅਣਜਾਣ ਸਨ, ਸਭ ਪਤਾ ਸੀ। ਇਸੇ ਵਿੱਚਕਾਰ ਨਸ਼ੇ ਵਿੱਚ ਖੋਖਲਾ ਹੋਇਆ ਦੁਰਗੇਸ਼ ਬਿਮਾਰ ਹੋ ਗਿਆ ਅਤੇ 2007 ਵਿੱਚ ਉਸਦੀ ਮੌਤ ਹੋ ਗਈ।
ਪਤੀ ਦੀ ਮੌਤ ਤੋਂ ਬਾਅਦ ਭੂਰੀ ਇੱਕ ਤਰ੍ਹਾਂ ਨਾਲ ਆਜ਼ਾਦ ਹੋ ਗਈ ਅਤੇ ਸਜਿੰਦਰ ਦੀ ਰਖੇਲ ਬਣ ਗਈ। ਉਸਦੇ ਘਰ ਦਾ ਸਾਰਾ ਖਰਚ ਵੀ ਉਹੀ ਕਰਦਾ।
ਕਾਲੋਨੀ ਵਾਸੀਆਂ ਨੇ ਵੀ ਦੋਵਾਂ ਦੇ ਨਜ਼ਾਇਜ਼ ਸਬੰਧਾਂ ਨੂੰ ਸਵੀਕਾਰ ਕਰ ਲਿਆ। ਸਭ ਲੋਕ ਭੂਰੀ ਨੂੰ ਸਜਿੰਦਰ ਦੀ ਰਖੇਲ ਸਮਝਦੇ ਸਨ। ਸਜਿੰਦਰ ਦੀ ਪਹਿਲੀ ਪਤਨੀ ਅਤੇ ਲੜਕਿਆਂ ਨੂੰ ਵੀ ਇਤਰਾਜ਼ ਨਹੀਂ ਸੀ। ਸਜਿੰਦਰ ਮੀਣਾ ਰੇਲਵੇ ਦੀ ਨੌਕਰੀ ਤੋਂ ਰਿਟਾਇਰ ਹੋ ਗਿਆ। ਭੂਰੀ ਆਨੰਦ ਨਾਲ ਰਹਿ ਰਹੀ ਸੀ ਪਰ ਰਖੇਲ ਸ਼ਬਦ ਸਵੀਕਾਰ ਨਹੀਂ ਸੀ। ਇਸ ਕਰ ਕੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਸਜਿੰਦਰ ਨੇ ਕੁਟਿਲਤਾ ਨਾਲ ਨਕਾਰ ਦਿੱਤਾ। ਫ਼ਿਰ ਦੋਵਾਂ ਨੇ ਯੋਜਨਾ ਬਣਾਈ ਕਿ ਜੈਪੁਰ ਵਿੱਚ ਇੱਕ ਸ਼ਿਕਾਰ ਹੈ, ਜੇਕਰ ਉਸ ਨੂੰ ਹੜੱਪਿਆ ਜਾਵੇ ਤਾਂ ਆਸੀਂ ਮਾਲਾ ਮਾਲ ਹੋ ਸਕਦੇ ਹਾਂ।
ਜੈਪੁਰ ਵਿੱਚ ਅਨੇਕਾਂ ਸ਼ਰਾਫ਼ ਹਨ, ਉਹਨਾਂ ਵਿੱਚੋਂ ਕਈ ਅਯਾਸ਼ ਹਨ, ਉਹਨਾਂ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਅਸੀਂ ਲੱਖਾਂ ਰੁਪਏ ਕਮਾ ਸਕਦੇ ਹਾਂ।
ਉਹ ਕਿਵੇਂ?
ਗਹਿਣੇ ਖਰੀਦਣ ਦੇ ਬਹਾਨੇ ਤੁਸੀਂ ਕਿਸੇ ਸ਼ਰਾਫ਼ ਦੀ ਦੁਕਾਨ ਤੇ ਜਾਓ। ਉਸਨੂੰ ਆਪਣੇ ਹੁਸਨ ਅਤੇ ਜਵਾਨੀ ਦੇ ਜਾਲ ਵਿੱਚ ਫ਼ਸਾਓ। ਇਸ ਤੋਂ ਬਾਅਦ ਇੱਥੇ ਲੈ ਆਓ। ਅਸੀਂ ਤੁਹਾਨੂੰ ਰੰਗੇ ਹੱਥੀਂ ਪਕੜ ਲਵਾਂਗੇ ਅਤੇ ਸ਼ਰਾਫ਼ ਨੂੰ ਕੁੱਟਾਂਗੇ। ਆਪਣੀ ਇੱਜਤ ਬਚਾਉਣ ਲਈ ਉਹ ਰੋਵੇਗਾ, ਤੜਫ਼ੇਗਾ ਅਤੇ ਅਸੀਂ ਦੋ ਚਾਰ ਲੱਖ ਵਿੱਚ ਸੌਦਾ ਕਰ ਲਵਾਂਗੇ। ਉਹ ਸਾਨੂੰ ਪੈਸੇ ਦੇ ਦੇਵੇਗਾ ਅਤੇ ਆਪਾਂ ਅਮੀਰ ਹੋ ਜਾਵਾਂਗੇ।
ਭੂਰੀ ਸਮਝ ਗਈ ਕਿ ਸਜਿੰਦਰ ਚਾਰੇ ਦੇ ਤੌਰ ਤੇ ਉਸਨੂੰ ਵਰਤਣਾ ਚਾਹੁੰਦਾ ਹੈ। ਅਖੀਰ ਉਸਨੇ ਸ਼ਰਤ ਰੱਖੀ ਕਿ ਠੀਕ ਹੈ, ਮੈਂ ਤੁਹਾਡੇ ਪਲਾਨ ਤੇ ਅਮਲ ਕਰਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮੇਰੇ ਨਾਲ ਵਿਆਹ ਕਰਨਾ ਹੋਵੇਗਾ। ਰਾਜਿੰਦਰ ਆਪਣੇ ਪਲਾਨ ਤੇ ਹਰ ਹਾਲ ਵਿੱਚ ਅਮਲ ਕਰਨਾ ਚਾਹੁੰਦਾ ਸੀ, ਇਸ ਕਰ ਕੇ ਉਹ ਭੂਰੀ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ। ਦੂਜੇ ਹੀ ਦਿਨ ਉਸਨੇ ਭੂਰੀ ਨਾਲ ਵਿਆਹ ਕਰ ਲਿਆ ਅਤੇ ਭੂਰੀ ਪਤਨੀ ਬਣ ਗਈ। ਇਸਤੋਂ ਬਾਅਦ ਗਹਿਣੇ ਖਰੀਖਣ ਜਾਂ ਵੇਚਣ ਦੇ ਬਹਾਨੇ ਭੂਰੀ ਕਿਸੇ ਨਾ ਕਿਸੇ ਸ਼ਰਾਫ਼ ਦੀ ਦੁਕਾਨ ਤੇ ਜਾ ਕੇ ਉਸਨੂੰ ਆਪਣੇ ਰੂਪ-ਜਾਲ ਵਿੱਚ ਲਲਚਾਉਣ ਲੱਗੀ। ਕਦੀ ਸਾੜੀ ਦਾ ਪੱਲਾ ਡੇਗ ਕੇ ਅਤੇ ਕਦੀ ਸਰੀਰਕ ਹਰਕਤਾਂ ਨਾਲ। ਆਖਿਰ ਅਨਿਲ ਵੀ ਫ਼ਸ ਹੀ ਗਿਆ।
ਭੂਰੀ ਨੇ ਕਿਹਾ ਕਿ ਮੇਰੇ ਘਰ ਆ ਜਾਣਾ। ਖੂਬ ਐਸ਼ ਕਰਾਂਗੇ। ਉਹਨਾਂ ਨੇ ਅਨਿਲ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਕੁੱਟਣ ਅਤੇ ਮਾਰਨ ਦੀ ਧਮਕੀ ਦਿੰਦੇ ਜਾਂ ਪੁਲਿਸ ਨੂੰ ਪਕੜਾਉਣ ਦੀ। ਆਖਿਰ ਯੋਜਨਾ ਮੁਤਾਬਕ ਦੋਵਾਂ ਨੇ ਅਨਿਲ ਅਤੇ ਭੂਰੀ ਨੂੰ ਰੰਗੇ ਹੱਥੀ ਪਕੜਿਆ ਅਤੇ ਰਿਹਾਈ ਬਦਲੇ 5 ਲੱਖ ਮੰਗੇ। ਇੱਜਤ ਬਚਾਉਣ ਲਈ ਅਨਿਲ ਉਹਨਾਂ ਦੀ ਮੰਗ ਪੂਰੀ ਕਰਨ ਲਈ ਤਿਆਰ ਹੋਇਆ ਪਰ ਬੋਲਿਆ, ਪੈਸਾ ਮੇਰੀ ਦੁਕਾਨ ਦੀ ਤਿਜੋਰੀ ਵਿੱਚ ਹੈ। ਰਾਤ ਨੂੰ ਉਹਨਾਂ ਨੇ ਕੋਡ ਲਿਆ ਅਤੇ ਪੈਸਾ ਕੱਢ ਲਿਆ, ਨਾਲ ਸਾਰਾ ਮਾਲ ਵੀ ਕੱਢ ਲਿਆ। ਤਿਜੋਰੀ ਵਿੱਚ 10 ਲੱਖ ਨਕਦ ਸਨ ਅਤੇ ਇੰਨੇ ਦੇ ਹੀ ਗਹਿਣੇ ਸਨ। ਅਨਿਲ ਚਾਹੁੰਦਾ ਸੀ ਕਿ ਸੌਦੇ ਮੁਤਾਬਕ ਸਜਿੰਦਰ 5 ਲੱਖ ਲੈ ਲਵੇ ਅਤੇ ਬਾਕੀ ਸਾਰਾ ਮਾਲ ਉਸਨੂੰ ਵਾਪਸ ਕਰ ਦੇਵੇ। ਵੀਹ ਲੱਖ ਦੀ ਨਕਦੀ ਅਤੇ ਗਹਿਣੇ ਦੇਖ ਕੇ ਉਹਨਾਂ ਚਾਰਾਂ ਦੀ ਨੀਅਤ ਖਰਬਾ ਹੋ ਗੲ। ਕੋਈ ਵੀ ਮਾਲ ਵਾਪਸ ਕਰਨ ਦੇ ਪੱਖ ਵਿੱਚ ਨਹੀਂ ਸੀ। ਅਨਿਲ ਨੂੰ ਇਸੇ ਤਰ੍ਹਾਂ ਭਜਾ ਦਿੱਤਾ ਜਾਂਦਾ ਤਾਂ ਉਹ ਉਹਨਾਂ ਲਈ ਮੁਸੀਬਤ ਖੜ੍ਹੀ ਕਰ ਸਕਦਾ ਸੀ। ਅਖੀਰ ਉਹਨਾਂ ਨੇ ਸਲਾਹ ਕੀਤੀ ਅਤੇ ਉਸਦੇ ਗਲੇ ਵਿੱਚ ਫ਼ਾਂਸੀ ਦਾ ਫ਼ੰਦਾ ਪਾ ਕੇ ਲਟਕਾ ਦਿੱਤਾ। ਉਸਦੀ ਲਾਸ਼ ਨੂੰ ਠਿਕਾਣੇ ਲਗਾਉਣਾ ਸੀ। ਮਕਾਨ ਦੇ ਇੱਕ ਕਮਰੇ ਵਿੱਚ ਹੀ ਖੱਡਾ ਪੁੱਟ ਕੇ ਉਸਦੀ ਲਾਸ਼ ਦਫ਼ਨਾ ਦਿੱਤੀ।
ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਲਾਸ਼ ਵੀ ਬਰਾਮਦ ਕਰ ਲਈ। ਪੁਲਿਸ ਨੂੰ ਭੂਰੀ ਦੇ ਘਰ ਤੋਂ ਇੱਕ ਡਾਇਰੀ ਮਿਲੀ, ਜਿਸ ਵਿੱਚ ਭਵਿੱਖ ਵਿੱਚ ਨਿਸ਼ਾਨੇ ਤੇ ਲੈਣ ਵਾਲੇ ਸ਼ਰਾਫ਼ ਵੀ ਸਨ।