ਦੇਸ਼ ‘ਚ ਆਫ਼ਤ ਦੇ ਨਾਲ ਰਾਹਤ ਵੀ, ਕੋਰੋਨਾ ਦੇ ਮਾਮਲੇ ਵਧੇ ਪਰ ਮੌਤ ਦੇ ਅੰਕੜਿਆਂ ‘ਚ ਆਈ ਗਿਰਾਵਟ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ‘ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਸੰਕਰਮਣ ਦੇ 2.76 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਇਸ ਸੰਕਰਮਣ ਨੂੰ 3.69 ਲੱਖ ਤੋਂ ਵੱਧ ਲੋਕਾਂ ਨੇ ਮਾਤ ਦਿੱਤੀ ਹੈ। ਇਸ ਵਿਚ 11 ਲੱਖ 66 ਹਜ਼ਾਰ 090 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ ‘ਚ ਹੁਣ ਤੱਕ 18 ਕਰੋੜ 70 ਲੱਖ 9 ਹਜ਼ਾਰ 792 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 2,76,070 ਨਵੇਂ ਮਾਮਲੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2 ਕਰੋੜ 57 ਲੱਖ 72 ਹਜ਼ਾਰ 400 ਹੋ ਗਿਆ। ਇਸ ਮਿਆਦ ‘ਚ 3 ਲੱਖ 69 ਹਜ਼ਾਰ 077 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਬਾਅਦ ਦੇਸ਼ ‘ਚ ਹੁਣ ਤੱਕ 2,23,55,440 ਇਸ ਮਹਾਮਾਰੀ ਨੂੰ ਮਾਤ ਦੇ ਚੁਕੇ ਹਨ ਅਤੇ ਜਿਸ ਨਾਲ ਰਿਕਵਰੀ ਦਰ 86.74 ਫੀਸਦੀ ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ 96,841 ਘੱਟ ਹੋ ਕੇ 31 ਲੱਖ 29 ਹਜ਼ਾਰ 878 ਹੋ ਗਏ ਹਨ।
ਇਸੇ ਦੌਰਾਨ 3,874 ਮਰੀਜ਼ ਆਪਣੀ ਜਾਨ ਗੁਆ ਚੁਕੇ ਹਨ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,87,122 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 12.14 ਫੀਸਦੀ ‘ਤੇ ਆ ਗਈ ਹੈ, ਉੱਥੇ ਹੀ ਮੌਤ ਦਰ ਹੁਣ 1.11 ਫੀਸਦੀ ਹੈ। ਮਹਾਰਾਸ਼ਟਰ ‘ਚ ਸਰਗਰਮ ਮਾਮਲੇ 18020 ਘੱਟ ਹੋ ਕੇ 404229 ਹੋ ਗਏ ਹਨ। ਇਸ ਦੌਰਾਨ ਸੂਬੇ ‘ਚ 51,457 ਹੋਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 49,78,937 ਹੋ ਗਈ ਹੈ, ਜਦੋਂ ਕਿ 594 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 84731 ਹੋ ਗਿਆ ਹੈ। ਕੇਰਲ ‘ਚ ਇਸ ਦੌਰਾਨ ਸਰਗਰਮ ਮਾਮਲੇ 15763 ਘੱਟ ਕੇ 332226 ਰਹਿ ਗਏ ਅਤੇ 48413 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 18,95,518 ਹੋ ਗਈ ਹੈ, ਜਦੋਂ ਕਿ 112 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 6724 ਹੋ ਗਈ ਹੈ।