ਸੰਗਰੂਰ : ਪ੍ਰਸ਼ਾਤ ਕਿਸ਼ੋਰ ਦੇ ਨਾਂ ’ਤੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਪੁਲਸ ਨੇ ਟਰੈਪ ਲਗਾ ਕੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ।
ਪੁਲਸ ਦੀ ਗ੍ਰਿਫ਼ਤ ’ਚ ਦੋਸ਼ੀ ਰਾਕੇਸ਼ ਕੁਮਾਰ ਅਤੇ ਰੱਜਤ ਕੁਮਾਰ ਕਾਬੂ ਕੀਤੇ ਹਨ। ਇਹ ਦੋਵੇਂ ਲੁਧਿਆਣਾ ਦੇ ਕਾਂਗਰਸੀ ਨੇਤਾ ਨੂੰ ਠੱਗਣ ਦੀ ਫ਼ਿਰਾਕ ’ਚ ਸਨ। ਇਸ ਮਾਮਲੇ ’ਚ ਸੁਨਾਮ ਤੋਂ ਕਾਂਗਰਸੀ ਨੇਤਾ ਦਮਨ ਥਿੰਦ ਬਾਜਵਾ ਨੇ ਡੀ.ਜੀ.ਪੀ. ਅਤੇ ਐੱਸ.ਐੱਸ.ਪੀ. ਸੰਗਰੂਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਦੋਸ਼ੀਆਂ ਨੂੰ ਗ੍ਰ਼ਿਫ਼ਤਾਰ ਕਰਨ ਦੀ ਪੁਸ਼ਟੀ ਦਮਨ ਥਿੰਦ ਬਾਜਵਾ ਨੇ ਕੀਤੀ ਹੈ।















