ਸਮਾਂ ਲੱਗਾ ਪਰ T-20 ਅਨੁਸਾਰ ਖ਼ੁਦ ਨੂੰ ਢਾਲਿਆ: ਆਮਲਾ

sports-news-300x150-2ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੇ ਅਨੁਭਵੀ ਬੱਲੇਬਾਜ਼ ਹਾਸ਼ਿਮ ਆਮਲਾ ਦਾ ਮੰਨਣਾ ਹੈ ਕਿ ਹੁਣ ਉਹ ਟੀ-20 ਸਵਰੂਪ ‘ਚ ਜ਼ਿਆਦਾ ਸਹਿਜ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਵਰਗੇ ਬੱਲੇਬਾਜ਼ ਵੀ ਇਸ ਸਵਰੂਪ ‘ਚ ਕਾਮਯਾਬ ਹੋ ਸਕਦੇ ਹਨ। ਅਮਲਾ ਨੂੰ ਹਮੇਸ਼ਾ ‘ਤੋਂ ਟੈਸਟ ਮਾਹਿਰ ਬੱਲੇਬਾਜ਼ ਮੰਨਿਆ ਜਾਂਦਾ ਰਿਹਾ ਹੈ ਪਰ ਉਹ ਸਾਰਿਆਂ ਸਵਰੂਪਾਂ ‘ਚ ਟੀਮ ਲਈ ਕਾਫ਼ੀ ਉਪਯੋਗੀ ਰਹੇ ਹਨ। ਟੀ-20 ਕ੍ਰਿਕਟ ‘ਤ ਉਨ੍ਹਾਂ ਦੇ ਹਾਲ ਹੀ ਦੇ ਪ੍ਰਦਰਸ਼ਨ ਨਾਲ ਸਾਬਿਤ ਹੋ ਗਿਆ ਹੈ ਕਿ ਉਹ ਟੀ-20 ਸਵਰੂਪ ‘ਚ ਵੀ ਪੂਰੀ ਤਰ੍ਹਾਂ ਢਲ ਚੁੱਕੇ ਹਨ।
ਸ਼ਾਨ ਮਾਰਸ਼ ਦੀ ਜਗ੍ਹਾ ਕਿੰਗਜ਼ ਇਲੈਵਨ ਟੀਮ ‘ਚ ਸ਼ਾਮਿਲ ਹੋਏ ਅਮਲਾ ਨੇ ਕਿਹਾ, ” ਟੀ-20 ਸਵਰੂਪ ਸਿਰਫ਼ ਪਾਵਰ ਹਿਟਰਜ਼ ਲਈ ਨਹੀਂ ਹੈ। ਹਰ ਕਿਸੇ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਸਾਰੇ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਅਜਿਹੇ ਖਿਡਾਰੀ ਹਨ ਜਿਨ੍ਹਾਂ ਕੋਲ ਕਾਫ਼ੀ ਦਮਖਮ ਹੈ ਅਤੇ ਕੁਝ ਅਜਿਹੇ ਵੀ ਹਨ, ਜੋ ਹਾਲਾਤ ਅਨੁਸਾਰ ਖੇਡਦੇ ਹਨ। ਭਾਵੇਂ ਪਾਵਰ ਹੀਟਿੰਗ ਕਰਨ ਜਾਂ ਨਾ, ਤੁਹਾਨੂੰ ਵਧੀਆ ਪ੍ਰਦਰਸ਼ਨ ਕਰਨਾ ਹੀ ਹੈ।”