ਅਮਰੀਕੀ ਸਿਹਤ ਬੀਮਾ ਕੰਪਨੀ ਸਿਗਨਾ ਨੇ ਕਾਮਿਆਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਕੀਤੀ 200 ਡਾਲਰ ਦੀ ਪੇਸ਼ਕਸ਼

ਫਰਿਜ਼ਨੋ/ਕੈਲੀਫੋਰਨੀਆ – ਅਮਰੀਕਾ ਦੀ ਸਿਹਤ ਬੀਮਾ ਕੰਪਨੀ ਸਿਗਨਾ ਨੇ ਵੀਰਵਾਰ ਨੂੰ ਹੋਰ ਵੱਡੀਆਂ ਕਾਰਪੋਰੇਸ਼ਨਾਂ ਦੀ ਤਰ੍ਹਾਂ ਕੋਵਿਡ-19 ਟੀਕਾ ਲਗਵਾਉਣ ਲਈ ਆਪਣੇ ਲਗਭਗ 65,000 ਅਮਰੀਕੀ ਕਰਮਚਾਰੀਆਂ ਨੂੰ 200 ਡਾਲਰ ਦੀ ਪੇਸ਼ਕਸ ਦੀ ਘੋਸ਼ਣਾ ਕੀਤੀ ਹੈ। ਇਸ ਸਿਹਤ ਬੀਮਾ ਕੰਪਨੀ ਦੇ ਅਨੁਸਾਰ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਪੂਰੀ ਤਰ੍ਹਾਂ ਟੀਕੇ ਲਗਵਾਉਣ ਵਾਲੇ ਕਰਮਚਾਰੀ ਆਪਣੇ ਸਿਹਤ ਖਰਚਿਆਂ ਦੇ ਖਾਤਿਆਂ ਵਿਚ 200 ਡਾਲਰ ਪ੍ਰਾਪਤ ਕਰਨਗੇ। ਇਸ ਸਮੇਂ ਅਮਰੀਕਾ ਵਿਚ ਇਕ ਦਿਨ ਵਿਚ 3 ਮਿਲੀਅਨ ਤੋਂ ਵੱਧ ਟੀਕੇ ਲਗਾਏ ਜਾ ਰਹੇ ਹਨ।
ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਅਨੁਸਾਰ, 50% ਤੋਂ ਵੱਧ ਬਾਲਗਾਂ ਨੇ ਘੱਟੋ ਘੱਟ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ, ਅਤੇ 34% ਤੋਂ ਵੱਧ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਹਨ। ਇਸ ਦੇ ਇਲਾਵਾ ਜਾਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਲਗਭਗ 570,000 ਅਮਰੀਕੀ ਲੋਕਾਂ ਦੀ ਮੌਤ ਕੋਵਿਡ -19 ਨਾਲ ਹੋਈ ਹੈ। ਟੀਕਾਕਰਨ ਦੇ ਸੰਬੰਧ ਵਿਚ ਮੋਰਨਿੰਗ ਕੰਸਲਟ ਦੇ ਅਨੁਸਾਰ, ਬਹੁਤ ਸਾਰੇ ਅਮਰੀਕੀ ਟੀਕਾ ਲਗਵਾਉਣ ਲਈ ਝਿਜਕਦੇ ਹਨ। ਮੋਰਨਿੰਗ ਕੰਸਲਟ ਹਰ ਹਫ਼ਤੇ 30,000 ਤੋਂ ਵੱਧ ਲੋਕਾਂ ‘ਤੇ ਟੀਕੇ ਲਈ ਸਰਵੇਖਣ ਕਰਦਾ ਹੈ। ਜਦਕਿ ਡੇਟਾ ਇੰਟੈਲੀਜੈਂਸ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ 48% ਕਾਲੇ ਅਮਰੀਕੀ ਘਰ ਵਿਚ ਬੱਚਿਆਂ ਅਤੇ 50% ਔਰਤਾਂ ਦੇ ਨਾਲ ਟੀਕਾ ਪ੍ਰਾਪਤ ਕਰਨ ਲਈ ਅਨਿਸ਼ਚਿਤ ਜਾਂ ਤਿਆਰ ਨਹੀਂ ਹਨ। ਦੇਸ਼ ਵਿਚ ਵੱਡੀਆਂ ਕੰਪਨੀਆਂ ਜਿਵੇਂ ਕਿ ਵਾਲਮਾਰਟ, ਟਾਰਗੇਟ, ਕਰੋਗਰ ਅਤੇ ਪਬਲਿਕਸ ਆਦਿ ਟੀਕਾਕਰਨ ਲਈ ਕਰਮਚਾਰੀਆਂ ਨੂੰ ਲੁਭਾਉਣ ਲਈ ਨਕਦੀ ਅਤੇ ਹੋਰ ਪ੍ਰੋਤਸਾਹਨ ਪੇਸ਼ ਕਰ ਰਹੀਆਂ ਹਨ।