ਕਾਰਤਿਕ ਹੀ ਨਹੀਂ, ਸੁਸ਼ਾਂਤ ਅਤੇ ਕੰਗਨਾ ਨਾਲ ਵੀ ਹੋ ਚੁੱਕੀ ਹੈ ਕਰਨ ਜੌਹਰ ਦੀ ਅਣਬਣ

ਕਰਨ ਜੌਹਰ ਇੰਡਸਟਰੀ ਦੇ ਮਸਹੂਰ ਫ਼ਿਲਮ ਨਿਰਮਾਤਾਵਾਂ ‘ਚੋਂ ਇਕ ਹੈ ਜੋ ਅਕਸਰ ਹੀ ਸੁਰਖ੍ਵੀਆਂ ‘ਚ ਰਹਿੰਦੈ। ਇਨ੍ਹੀਂ ਦਿਨੀਂ ਕਰਨ ਜੌਹਰ ਅਤੇ ਕਾਰਤਿਕ ਆਰੀਅਨ ਦੋਸਤਾਨਾ 2 ਫ਼ਿਲਮ ਨੂੰ ਲੈ ਕੇ ਵਿਵਾਦਾਂ ‘ਚ ਹਨ। ਕਰਨ ਜੌਹਰ ਦੀ ਫ਼ਿਲਮ ‘ਚ ਕਾਰਤਿਕ ਆਰੀਅਨ ਨੂੰ ਬਤੌਰ ਨਾਇਕ ਦੇਖਿਆ ਜਾਣਾ ਸੀ, ਪਰ ਤਰੀਕਾਂ ਅਤੇ ਹੋਰ ਕਾਰਨਾਂ ਕਰ ਕੇ ਟਕਰਾਅ ਕਾਰਨ ਕਾਰਤਿਕ ਨੂੰ ਫ਼ਿਲਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਇੰਨਾ ਹੀ ਨਹੀਂ, ਕਰਨ ਜੌਹਰ ਨੇ ਕਾਰਤਿਕ ਨੂੰ ਬਲੈਕਲਿਸਟ ਵੀ ਕੀਤਾ ਜਾ ਚੁੱਕਾ ਹੈ। ਕਾਰਤਿਕ ਪਹਿਲਾ ਅਜਿਹਾ ਸਿਤਾਰਾ ਨਹੀਂ ਜਿਸ ਦਾ ਕਰਨ ਨਾਲ ਰਿਸ਼ਤਾ ਸੀ ਅਤੇ ਟੁੱਟ ਗਿਆ। ਇਸ ਤੋਂ ਪਹਿਲਾਂ ਵੀ ਕੁਝ ਸਿਤਾਰਿਆਂ ਨਾਲ ਕਰਨ ਦੇ ਝਗੜਿਆਂ ਦੀਆਂ ਕਹਾਣੀਆਂ ਮਸ਼ਹੂਰ ਹਨ।
ਸੁਸ਼ਾਂਤ ਸਿੰਘ ਰਾਜਪੂਤ ਅਤੇ ਕਰਨ ਜੌਹਰ ਦਰਮਿਆਨ ਕੋਈ ਵਿਵਾਦ ਜਨਤਕ ਤੌਰ ‘ਤੇ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਕਰਨ ਦਾ ਨਾਮ ਵਿਵਾਦਾਂ ‘ਚ ਕਾਫ਼ੀ ਆ ਗਿਆ ਸੀ। ਉਸ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਸੁਸ਼ਾਂਤ ਨੂੰ ਪਸੰਦ ਨਹੀਂ ਸੀ ਕਰਦਾ ਜਿਸ ਕਾਰਨ ਸੁਸ਼ਾਂਤ ਭਾਈ-ਭਤੀਜਾਵਾਦ ਦਾ ਸ਼ਿਕਾਰ ਹੋ ਗਿਆ। ਫ਼ਿਲਮ ਡਰਾਈਵ ਤੋਂ ਬਾਅਦ ਕਰਨ ਅਤੇ ਸੁਸ਼ਾਂਤ ਦਰਮਿਆਨ ਫ਼ੁੱਟ ਪੈਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਕਿਹਾ ਜਾਂਦਾ ਸੀ ਕਿ ਉਸ ‘ਤੇ ਧਰਮਾ ਪ੍ਰੋਡਕਸਨਜ ਦੁਆਰਾ ਪਾਬੰਦੀ ਲਗਾਈ ਗਈ ਸੀ।
ਹਰ ਕੋਈ ਕਰਨ ਜੌਹਰ ਅਤੇ ਕੰਗਨਾ ਰਣੌਤ ਦੇ ਵਿਵਾਦ ਤੋਂ ਜਾਣੂ ਹੈ। ਕਰਨ ਦੇ ਸੋਅ ਕੌਫ਼ੀ ਵਿਦ ਕਰਨ ‘ਚ ਪਹੁੰਚਣ ‘ਤੇ ਕੰਗਨਾ ਨੇ ਖੁੱਲ੍ਹ ਕੇ ਉਸ ਨੂੰ ਫ਼ਿਲਮੀ ਮਾਫ਼ੀਆ ਕਿਹਾ ਸੀ। ਇਸ ਤੋਂ ਇਲਾਵਾ ਕੰਗਨਾ ਨੇ ਕਈ ਮੌਕਿਆਂ ‘ਤੇ ਕਰਨ ‘ਤੇ ਨਿਸ਼ਾਨਾ ਵੀ ਵਿੰਨ੍ਹਿਆ ਹੈ ਕਿ ਉਹ ਉਸ ਦੇ ਨਾਲ ਇੰਡਸਟਰੀ ‘ਚ ਦੋਹਰਾ ਮਿਆਰ ਅਤੇ ਰਵੱਈਆ ਅਪਨਾਉਂਦਾ ਹੈ। ਇਸ ਦੇ ਨਾਲ ਹੀ ਕਰਨ ਨੂੰ ਅਕਸਰ ਕੰਗਨਾ ‘ਤੇ ਤਿੱਖੀ ਪ੍ਰਤੀਕ੍ਰਿਆ ਕਰਦੇ ਦੇਖਿਆ ਗਿਆ ਹੈ।
ਆਯੂਸ਼ਮਾਨ ਖੁਰਾਣਾ ਦਾ ਕਰਨ ਜੌਹਰ ਨਾਲ ਕਦੇ ਸਿੱਧਾ ਝਗੜਾ ਨਹੀਂ ਹੋਇਆ। ਹਾਲਾਂਕਿ ਅਦਾਕਾਰ ਨੇ ਕਰਨ ਸਾਹਮਣੇ ਦੱਸਿਆ ਸੀ ਕਿ ਧਰਮਾ ਪ੍ਰੋਡਕਸ਼ਨਜ਼ ਨੇ ਉਸ ਨੂੰ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਆਯੁਸ਼ਮਾਨ ਨੇ ਦੱਸਿਆ ਕਿ ਉਹ ਉਸ ਸਮੇਂ RJC ਅਤੇ ਇਕ ਇੰਟਰਵਿਊ ਤੋਂ ਬਾਅਦ ਕਰਨ ਨੇ ਉਸ ਨੂੰ ਦਫ਼ਤਰ ਦਾ ਲੈਂਡਲਾਈਨ ਨੰਬਰ ਦਿੱਤਾ। ਉਸੇ ਸਮੇਂ ਜਦੋਂ ਆਯੁਸ਼ਮਾਨ ਨੇ ਫ਼ੋਨ ਕੀਤਾ ਤਾਂ ਕਰਨ ਜੌਹਰ ਨੇ ਫ਼ੋਨ ਨਹੀਂ ਚੁੱਕਿਆ ਅਤੇ ਬਾਅਦ ‘ਚ ਉਸ ਨੂੰ ਰਿਜੈੱਕਟ ਕਰ ਦਿੱਤਾ।
ਅੱਜ ਭਾਵੇਂ ਕਰਨ ਆਪਣੀ ਫ਼ਿਲਮ ‘ਚ ਅਨੁਸ਼ਕਾ ਨੂੰ ਲੈ ਕੇ ਉਤਸ਼ਾਹਿਤ ਹੈ, ਪਰ ਇਕ ਸਮਾਂ ਅਜਿਹਾ ਸੀ ਜਦੋਂ ਉਸ ਨੇ ਅਨੁਸ਼ਕਾ ਨੂੰ ਰਿਜੈੱਕਟ ਕਰ ਦਿੱਤਾ ਸੀ। ਕਰਨ ਨੇ ਦੱਸਿਆ ਸੀ ਕਿ ਅਨੁਸ਼ਕਾ ਦੇ ਸ਼ੁਰੂਆਤੀ ਦਿਨਾਂ ‘ਚ ਉਸ ਦੀ ਲੁੱਕ ਕਾਰਨ ਉਸ ਨੂੰ ਰਿਜੈੱਕਟ ਕਰ ਦਿੱਤਾ ਗਿਆ ਸੀ। ਅਨੁਸ਼ਕਾ ਦੀ ਇਕ ਵੀਡੀਓ ਦੇਖਣ ਤੋਂ ਬਾਅਦ ਕਰਨ ਨੇ ਆਪਣੀ ਔਡੀਸ਼ਨ ਟੀਮ ਨੂੰ ਕਿਹਾ ਕਿ ਅਸੀਂ ਇਸ ਲੜਕੀ ਨੂੰ ਨਹੀਂ ਲੈ ਸਕਦੇ ਹਾਲਾਂਕਿ ਬਾਅਦ ‘ਚ ਜਦੋਂ ਅਨੁਸ਼ਕਾ ਹਿੱਟ ਹੋ ਗਈ ਤਾਂ ਕਰਨ ਨਾਲ ਉਸ ਦੀ ਦੋਸਤੀ ਹੋ ਗਈ।