ਬੌਲੀਵੁਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਰਣਬੀਰ ਅਤੇ ਆਲੀਆ ਕੋਰੋਨਾ ਨੈਗੇਟਿਵ ਆਏ ਸਨ।
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਹੇਂ ਇਕੱਠੇ ਇਸ ਤਰ੍ਹਾਂ ਕੈਮਰੇ ‘ਚ ਕੈਦ ਹੋਏ ਹਨ। ਇਸ ਦੌਰਾਨ ਦੋਹਾਂ ਨੇ ਹੀ ਆਪਣੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ। ਦੱਸਣਯੋਗ ਹੈ ਕਿ ਦੋਹੇਂ ਕਾਫ਼ੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਜਿਹੇ ‘ਚ ਪ੍ਰਸ਼ੰਸਕਾਂ ਨੂੰ ਇਸ ਜੋੜੇ ਦੇ ਵਿਆਹ ਦੀ ਖ਼ਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਰਣਬੀਰ ਕਪੂਰ ਜਦੋਂ ਕੋਰੋਨਾ ਤੋਂ ਠੀਕ ਹੋਇਆ ਤਾਂ ਆਲੀਆ ਕੋਰੋਨਾ ਪੌਜ਼ੇਟਿਵ ਹੋ ਗਈ। ਇਸ ਦੌਰਾਨ ਦੋਵੇਂ ਕਾਫ਼ੀ ਕੂਲ ਅੰਦਾਜ਼ ‘ਚ ਦਿਖਾਈ ਦਿੱਤੇ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਦੋਹੇਂ ਇਸ ਦੌਰਾਨ ਕੈਯੂਅਲ ਲੁੱਕ ‘ਚ ਨਜ਼ਰ ਆ ਰਹੇ ਸਨ।











