ਹੁਣ ਵਿਦਿਆਰਥੀਆਂ ਦੇ ਹੱਕ ਚ ਆਏ ਸੋਨੂੰ ਸੂਦ

ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਆਮ ਆਦਮੀ ਤੋਂ ਲੈ ਕੇ ਬੌਲੀਵੁਡ ਦੀਆਂ ਮਸ਼ਹੂਰ ਹਸਤੀਆਂ ਵੀ ਇਸ ਭਿਆਨਕ ਬੀਮਾਰੀ ਦੀ ਲਪੇਟ ‘ਚ ਆ ਰਹੀਆਂ ਹਨ। ਇਨ੍ਹਾਂ ਸਭ ਨੂੰ ਦੇਖਦੇ ਹੋਏ ਦੇਸ ‘ਚ ਇੱਕ ਵਾਰ ਫ਼ਿਰ ਤਾਲਾਬੰਦੀ ਅਤੇ ਕਰਫ਼ਿਊ ਦੇ ਹਾਲਤ ਬਣ ਗਏ ਹਨ ਜਿਸ ਦੇ ਕਾਰਨ ਸਕੂਲ ਤੇ ਕਾਲਜ ਵੀ ਬੰਦ ਹੋ ਗਏ ਹਨ। ਇਸ ਸਭ ਦੌਰਾਨ ਬੌਲੀਵੁਡ ਅਦਾਕਾਰ ਸੋਨੂੰ ਸੂਦ ਨੇ ਵਿਦਿਆਰਥੀਆਂ ਦੇ ਬੋਰਡ ਦੇ ਪੇਪਰ ਰੱਦ ਕਰਨ ਦੀ ਅਪੀਲ ਕੀਤੀ ਹੈ।
ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਜੇ ਦੇਸਾਂ ਦੀ ਮਿਸਾਲ ਦਿੰਦਿਆਂ ਸਰਕਾਰ ਨੂੰ ਪੇਪਰ ਰੱਦ ਕਰਨ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਇਹ ਅਪੀਲ ਆਪਣੇ ਸੋਸਲ ਮੀਡੀਆ ਰਾਹੀਂ ਕੀਤੀ।
ਸੋਨੂ ਸੂਦ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਬੋਰਡ ਦੇ ਪੇਪਰਾਂ ਨੂੰ ਔਫ਼ਲਾਈਨ ਨਾ ਲੈਣ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਵੀਡੀਓ ਵਿੱਚ ਕਿਹਾ, ”ਵਿਦਿਆਰਥੀਆਂ ਵਲੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। CBSE ਅਤੇ ਬੋਰਡ ਦੀਆਂ ਪ੍ਰੀਖਿਆਵਾਂ ਆਫ਼ਲਾਈਨ ਨਾ ਹੋਣ ਮੈਨੂੰ ਨਹੀਂ ਲਗਦਾ ਕਿ ਵਿਦਿਆਰਥੀ ਮੌਜੂਦਾ ਹਾਲਤਾਂ ‘ਚ ਪੇਪਰ ਦੇਣ ਲਈ ਤਿਆਰ ਹਨ।”
ਸੋਨੂੰ ਸੂਦ ਨੇ ਵੀਡੀਓ ‘ਚ ਅਰਬ ਅਤੇ ਮੈਕਸੀਕੋ ਵਰਗੇ ਹੋਰ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ, ”ਉਥੇ ਕੋਰੋਨਾ ਦੇ ਕੇਸ ਬਹੁਤ ਘੱਟ ਹੋਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਨੇ ਪੇਪਰ ਰੱਦ ਕਰ ਦਿੱਤੇ ਹਨ। ਸਾਡੇ ਦੇਸ਼ ‘ਚ ਕੋਰੋਨਾ ਦੇ ਕੇਸ ਇਨ੍ਹੇ ਵੱਧ ਗਏ ਹਨ ਫ਼ਿਰ ਵੀ ਅਸੀਂ ਪੇਪਰ ਕਰਵਾਉਣ ਬਾਰੇ ਸੋਚ ਰਹੇ ਹਾਂ ਜੋ ਕਿ ਨਾਜਾਇਜ਼ ਹੈ। ਮੈਨੂੰ ਲੱਗਦਾ ਹੈ ਕਿ ਇਹ ਔਫ਼ਲਾਈਨ ਪੇਪਰਾਂ ਲਈ ਸਹੀ ਸਮਾਂ ਨਹੀਂ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਅੱਗੇ ਆਵੇ ਅਤੇ ਇਨ੍ਹਾਂ ਵਿਦਿਆਥੀਆਂ ਦਾ ਸਾਥ ਦੇਵੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ।”