ਸਨੀ ਲਿਓਨੀ ਨੇ ਮੁੰਬਈ ‘ਚ ਖ਼ਰੀਦਿਆ 16 ਕਰੋੜ ਫ਼ਲੈਟ

ਬੌਲੀਵੁਡ ਅਦਾਕਾਰਾ ਸਨੀ ਲਿਓਨੀ ਨੇ ਹਾਲ ਹੀ ‘ਚ ਆਪਣੇ ਲਈ ਇੱਕ ਨਵਾਂ ਘਰ ਖ਼ਰੀਦਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੀ ਵਜ੍ਹਾ ਕਾਰਨ ਉਹ ਭਾਰਤ ਛੱਡ ਕੇ ਵਿਦੇਸ਼ ਚਲੀ ਗਈ ਸੀ, ਪਰ ਉਸ ਨੇ ਮੁੜ ਤੋਂ ਵਾਪਸੀ ਕਰ ਲਈ ਹੈ ਅਤੇ ਆਉਂਦਿਆਂ ਹੀ ਉਸ ਨੇ ਖ਼ੁਦ ਨੂੰ ਤੋਹਫ਼ੇ ‘ਚ ਇੱਕ ਘਰ ਦਿੱਤਾ ਹੈ। ਸਨੀ ਲਿਓਨੀ ਨੇ ਮੁੰਬਈ ‘ਚ ਇੱਕ ਸ਼ਾਨਦਾਰ 5BHK ਅਪਾਰਟਮੈਂਟ ਖ਼ਰੀਦਿਆ ਹੈ ਅਤੇ ਉਸ ਨੇ ਇਹ ਫ਼ਲੈਟ 16 ਕਰੋੜ ਰੁਪਏ ‘ਚ ਖ਼ਰੀਦਿਆ ਹੈ।
ਖ਼ਬਰਾਂ ਮੁਤਾਬਿਕ, ਸਨੀ ਲਿਓਨੀ ਨੇ ਮੁੰਬਈ ‘ਚ ਲਗਯਰੀ 5BHK ਅਪਾਰਟਮੈਂਟ ਖ਼ਰੀਦਿਆ ਹੈ। ਸਨੀ ਲਿਓਨੀ ਦਾ ਇਹ ਫ਼ਲੈਟ ਅੰਧੇਰੀ ਵੈੱਸਟ ਦੇ ਐਟਲਾਂਟਿਸ ਨਾਂ ਦੀ ਬਿਲਡਿੰਗ ‘ਚ 12ਵੀਂ ਮੰਜ਼ਿਲ ‘ਤੇ ਹੈ। ਇਸ 5BHK ਅਪਾਰਟਮੈਂਟ ਦਾ ਕਾਰਪੈਟਿਡ ਏਰੀਆ 3, 967 ਵਰਗਫ਼ੁੱਟ ਹੈ।
ਸਨੀ ਲਿਓਨੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ਸਪਲਿਟਸਵਿਲ 13 ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਵਿਕਰਮ ਭੱਟ ਦੀ ਵੈੱਬ ਸੀਰੀਜ਼ ਅਨਾਮਿਕਾ ਦੀ ਸ਼ੂਟਿੰਗ ਕਰ ਰਹੀ ਹੈ। ਇਸ ਵੈੱਬ ਸੀਰੀਜ਼ ‘ਚ ਉਹ ਅਦਾਕਾਰਾ ਸੋਨਾਲੀ ਸਹਿਗਲ ਨਾਲ ਨਜ਼ਰ ਆਵੇਗੀ।
ਸਨੀ ਲਿਓਨੀ ਫ਼ਿਲਮ ਇੰਡਸਟਰੀ ਦੀਆਂ ਉਨ੍ਹਾਂ ਖ਼ੂਬਸੂਰਤ ਅਤੇ ਹੌਟ ਅਦਾਕਾਰਾਂ ‘ਚੋਂ ਇੱਕ ਹੈ ਜਿਸ ਦੀ ਹਰ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੁੰਦੀ ਹੈ ਅਤੇ ਉਸ ਦੇ ਪ੍ਰਸ਼ੰਸਕ ਰੱਜ ਕੇ ਉਸ ‘ਤੇ ਪਿਆਰ ਬਰਸਾਉਂਦੇ ਹਨ।