ਢਾਕਾ : ਬਾਂਗਲਾਦੇਸ਼ ਵਿਚ ਪੁਲੀਸ ਨੇ ਇਕ ਸੰਦਿਗਧ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਅੱਤਵਾਦੀ ‘ਤੇ ਦੋ ਸਮਲੈਂਗਿਕ ਬੰਗਲਾਦੇਸ਼ੀ ਆਗੂਆਂ ਦੀ ਹੱਤਿਆ ਦਾ ਸ਼ੱਕ ਹੈ। ਢਾਕਾ ਮੈਟਰੋ ਪੁਲੀਸ ਦੇ ਉਪ ਅਯੁਕਤ ਮਾਰੁਫ਼ ਹੁਸੈਨ ਸਰਦਾਰ ਨੇ ਕਿਹਾ ਕਿ ਸ਼ਰੀਫੁਲ ਇਸਲਾਮ ਨਾਮਕ ਇਸ ਵਿਅਕਤੀ ਨੂੰ ਐਤਵਾਰ ਸਵੇਰੇ ਕੁਸ਼ਤੀਆ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨਾਂ ਕਿਹਾ ਕਿ ਸ਼ਰੀਫੁਲ ਇਸਲਾਮ ਇਕ ਇਸਲਾਮੀ ਅੱਤਵਾਦੀ ਸੰਗਠਨ ਨਾਲ ਮਿਲਿਆ ਹੈ। ਜਾਸੂਸੀ ਸ਼ਾਖਾ ਦੇ ਉਪ ਅਯੁਕਤ ਮਸ਼ਰੁਕੁਰ ਰਹਿਮਾਨ ਖਾਲਿਦ ਨੇ ਕਿਹਾ ਕਿ ਸ਼ਿਹਾਬ ਅੰਸਾਰੁਲਾਹ ਬਾਂਗਲਾ ਟੀਮ ਦਾ ਆਗੂ ਹੈ। ਉਹ ਆਗੂਆਂ ਦੀਆਂ ਹੱਤਿਆ ਦੇ ਬਾਅਦ ਛਿਪੇ ਹੋਏ ਸਨ। ਜ਼ਿਕਰਯੋਗ ਹੈ ਕਿ 25 ਅਪਰੈਲ ਨੂੰ ਯੁਐਸਏਆਈਡੀ ਪ੍ਰੋਗਰਾਮ ਅਫਸਰ ਸੁਲਹਜ ਮਨਾਨ ਤੇ ਬੰਗਲਾਦੇਸ਼ ਦੀ ਇਕ ਸਮਲੈਂਗਿਕ ਪੱਤਰਿਕਾ ਦੇ ਸੰਪਾਦਕ ਤੇ ਸਹਿਯੋਗੀ ਆਗੂ ਮਹਿਬੂਬ ਰਬੀ ਟੋਨੋਯ ਦੀ 6 ਹਮਲਾਵਰਾਂ ਨੇ ਰਾਜਧਾਨੀ ਢਾਕਾ ਦੇ ਇਕ ਅਪਾਰਟਮੈਂਟ ਵਿਚ ਹੱਤਿਆ ਕੀਤੀ ਸੀ। ਸਾਰੀ ਹੱਤਿਆ ਦੀ ਜਿੰਮੇਦਾਰੀ ਅੱਤਵਾਦੀ ਸੰਗਠਨ ਅੰਸਾਰਰੁਲਾਹ ਬਾਂਗਲਾ ਨੇ ਲਈ ਜੋ ਕਿ ਕਥਿਤ ਤੌਰ ‘ਤੇ ਅਲਕਾਇਦਾ ਨਾਲ ਜੁੜਿਆ ਹੋਇਆ ਹੈ।















