ਵਿਜੇ ਮਾਲਿਆ ਦੇ ਮਾਮਲੇ ”ਚ ਈ. ਡੀ. ਨੇ ਬੈਂਕਾਂ ਤੋਂ ਮੰਗੀ ਜਾਣਕਾਰੀ

3ਮੁੰਬਈ : ਈ. ਡੀ. ਨੇ ਕਰੀਬ ਅੱਧੇ ਦਰਜਨ ਤੋਂ ਜ਼ਿਆਦਾ ਬੈਂਕਾਂ ਤੋਂ ਵਿਜੇ ਮਾਲਿਆ ਦੀ ਬੰਦ ਪਈ ਕੰਪਨੀ ਕਿੰਗਫਿਸ਼ਰ ਏਅਰਲਾਇੰਨਜ਼ ਦੇ ਉੱਚ-ਪੱਧਰੀ ਅਧਿਕਾਰੀਆਂ ਦੇ ਵਿੱਤੀ ਸੌਦਿਆਂ ਦਾ ਬਿਓਰਾ ਮੰਗਿਆ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਈ. ਡੀ. ਨੇ ਬੈਂਕਾਂ ਤੋਂ ਇਹ ਜਾਣਕਾਰੀ ਮੰਗੀ ਹੈ ਕਿ ਕਿੰਗਫਿਸ਼ਰ ਦੇ ਖਾਤਿਆਂ ‘ਚ ਦੇਸ਼-ਵਿਦੇਸ਼ ਤੋਂ ਕਿੰਨੀ ਰਕਮ ਆਈ ਅਤੇ ਕੰਪਨੀ ਨੇ ਕਿੰਨੀ ਰਕਮ ਹੋਰਨਾਂ ਖਾਤਿਆਂ ‘ਚ ਟਰਾਂਸਫਰ ਕੀਤੀ। ਈ. ਡੀ. ਨੇ ਇਹ ਵੀ ਪੁੱਛਿਆ ਹੈ ਕਿ ਕੰਪਨੀ ਨੂੰ ਕਿਹੜੇ ਖਾਤਿਆਂ ਤੋਂ ਪੈਸਾ ਆਇਆ ਅਤੇ ਕੰਪਨੀ ਵੱਲੋਂ ਕਿਹੜੇ ਖਾਤਿਆਂ ‘ਚ ਪੈਸਾ ਟਰਾਂਸਫਰ ਕੀਤਾ ਗਿਆ।
ਸੂਤਰਾਂ ਦਾ ਕਹਿਣਾ ਹੈ ਕਿ ਈ. ਡੀ. ਨੇ ਇਹ ਜਾਣਕਾਰੀ ਇਸ ਲਈ ਮੰਗੀ ਹੈ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ‘ਚੋਂ ਕੋਈ ਮਾਮਲਾ ਮਨੀ ਲਾਂਡਰਿੰਗ ਦਾ ਤਾਂ ਨਹੀਂ ਹੈ।
ਦੱਸਣਯੋਗ ਹੈ ਕਿ ਈ. ਡੀ. ਮਾਲਿਆ ਦੀ ਕਿੰਗਫਿਸ਼ਰ ਨੂੰ ਆਈ. ਡੀ. ਬੀ. ਆਈ. ਬੈਂਕ ਵੱਲੋਂ ਦਿੱਤੇ ਗਏ 900 ਕਰੋੜ ਰੁਪਏ ਦੇ ਕਰਜ਼ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਮਹੀਨੇ  ਪੀ. ਐਮ. ਐਲ. ਏ. (ਮਡੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਨੇ ਮਾਲਿਆ ਦੇ ਖਿਲਾਫ ਆਈ. ਡੀ. ਬੀ. ਆਈ. ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।