ਰੋਮਾਨੀਆ: ਅਮਰੀਕੀ ਮਿਸਾਇਲ ਰਖਿਆ ਪ੍ਰਣਾਲੀ ਤਿਆਰ

4ਰੋਮਾਨੀਆ : ਅਮਰੀਕਾ ਦੀ ਏਈਜੀਆਈਐਸ ਏਸ਼ਯੋਰ ਮਿਸਾਇਲ ਰੱਖਿਆ ਪ੍ਰਣਾਲੀ ਸੰਚਾਲਣ ਵਾਸਤੇ ਤਿਆਰ ਕੀਤੀ ਜਾ ਚੁਕੀ ਹੈ। ਰੋਮਾਨੀਆ ਦੇ ਦੇਸੇਵਲੁ ਵਿਚ ਮਿਸਾਇਲ ਸਬੰਧੀ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਇਸ ਸਬੰਧੀ ਨਾਟੋ ਦੇ ਜਨਰਲ ਸਕੱਤਰ ਜੈਨਸ ਸਟੋਲਟੇਨਬਰਗ ਨੇ ਕਿਹਾ ਕਿ ਇਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਹੁਣ ਯੁਰੋਪ ਅੰਟਲਾਟਿਕ ਖੇਤਰ ਦੇ ਬਾਹਰ ਤੋਂ ਆਉਣ ਵਾਲੀ ਬੈਲਿਸਿਟਕ ਮਿਸਾਇਲਾਂ ਤੋਂ ਯੁਰੋਪੀ ਸਹਿਯੋਗੀਆਂ ਦੀ ਰੱਖਿਆ ਕਰਨ ਦੀ ਕੈਪੇਸਿਟੀ ਵਿਚ ਵਾਧਾ ਹੋਇਆ ਹੈ। ਅਮਰੀਕਾ ਦੇ ਉਪ ਰੱਖਿਆ ਮੰਤਰੀ ਰਾਬਰਟ ਵੋਰਕ ਨੇ ਕਿਹਾ ਕਿ ਰੋਮਾਨੀਆ ਵਿਚ ਸਥਾਪਿਤ ਕੀਤੀ ਗਈ ਇਹ ਨਵੀਂ ਪ੍ਰਣਾਲੀ ਨਾਟੋ ਦੇ ਬੈਲਿਸਿਟਕ ਮਿਸਾਇਲ ਰੱਖਿਆ ਕੈਪੇਸਿਟੀ ਵਿਚ ਕੁਆਲਿਟੀ ਭਰਪੂਰ ਵਾਧੇ ਨਾਲ ਨਾਟੋ ਦੀ ਰਖਿਆ ਕੈਪੇਸਿਟੀ ਨੂੰ ਮਜਬੂਤੀ ਮਿਲੇਗੀ।