ਮੁੰਬਈ : ਫਿਲਮੀ ਅਦਾਕਾਰਾ ਪ੍ਰਿਅੰਕਾ ਚੋਪੜਾ ਬਾਲੀਵੁੱਡ ‘ਚ ਅਮਿਟ ਛਾਪ ਛੱਡਣ ਦੇ ਬਾਅਦ ਹੁਣ ਹਾਲੀਵੁੱਡ ਵਿਚ ਆਪਣੀ ਬੇਜੋੜ ਕਲਾ ਦਰਸ਼ਾਉਣ ਵਾਲੀ ਹੈ। ਇੰਨਾ ਜ਼ਰੂਰ ਹੈ ਕਿ ਹਾਲੀਵੁੱਡ ਫਿਲਮਾਂ ਦੀ ਸ਼ੁਰੂਆਤ ਉਹ ਨੈਗੇਟਿਵ ਭੂਮਿਕਾ ਨਾਲ ਕਰਨ ਜਾ ਰਹੀ ਹੈ। ਬੇਵਾਚ ਮੂਵੀ ਵਿਚ ਭੂਮਿਕਾ ਨਿਭਾ ਰਹੀ ਪ੍ਰਿਅੰਕਾ ਨੇ ਕਿਹਾ ਕਿ ਉਨਾਂ ਨੂੰ ਫਿਲਮ ‘ਚ ਬੁਰਾ ਦਿਖਣਾ ਬੇਹੱਦ ਪਸੰਦ ਹੈ। ਪ੍ਰਿਅੰਕਾ ਇਸ ਫਿਲਮ ਵਿਚ ਵਿਕਟੋਰੀਆ ਲੀਡਜ਼ ਦੀ ਭੂਮਿਕਾ ਵਿਚ ਹੈ। ਇਸ ਹਾਲੀਵੁੱਡ ਫਿਲਮ ਵਿਚ ਡਵੇਨ ਜਾਨਸਨ ਤੇ ਜੈਕ ਐਫਰੋਨ ਵੀ ਹਨ। ਜ਼ਿਕਰਯੋਗ ਹੈ ਕਿ ਬੇਵਾਚ ਫਿਲਮ ਇਸ ਨਾਮ ਤੋਂ 1990 ਦੇ ਦਹਾਕੇ ‘ਚ ਹੋਣ ਵਾਲੀ ਬੇਹੱਦ ਲੋਕਪ੍ਰਿਅ ਟੀਵੀ ਲੜੀ ‘ਤੇ ਅਧਾਰਿਤ ਹੈ।















