ਮੁੰਬਈ ਵਿੱਤ ਸਾਲ 2016 ਦੀ ਚੌਥੀ ਤਿਮਾਹੀ ਵਿਚ ਯੁਕੋ ਬੈਂਕ ਨੂੰ 1715 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤ ਸਾਲ 2015 ਦੀ ਚੌਥੀ ਤਿਮਾਹੀ ਵਿਚ ਯੁਕੋ ਬੈਂਕ ਨੂੰ 209.3 ਕਰੋੜ ਰੁਪਏ ਦਾ ਲਾਭ ਹੋਇਆ ਸੀ। ਜਾਣਕਾਰੀ ਮੁਤਾਬਕ ਵਿੱਤ ਸਾਲ 2016 ਦੀ ਤੀਜੀ ਤਿਮਾਹੀ ‘ਚ ਯੁਕੋ ਬੈਂਕ ਦੀ ਬਿਆਜ਼ ਇਨਕਮ 1276 ਕਰੋੜ ਰੁਪਏ ਸੀ। ਉਥੇ ਵਿੱਤ ਸਾਲ 2016 ਦੀ ਚੌਥੀ ਤਿਮਾਹੀ ਵਿਚ ਯੁਕੋ ਬੈਂਕ ਦੀ ਬਿਆਜ਼ ਇਨਕਮ 27 ਫੀਸਦੀ ਡਿਗਕੇ 933.1 ਕਰੋੜ ਰੁਪਏ ਰਹੀ ਹੈ। ਸਲਾਨਾ ਅਧਾਰ ‘ਤੇ ਚੌਥੀ ਤਿਮਾਹੀ ਵਿਚ ਯੁਕੋ ਬੈਂਕ ਦੀ ਗਰਾਸ ਐਨਪੀਏ 10.98 ਫੀਸਦੀ ਤੋਂ ਵੱਧ ਕੇ 15.43 ਫੀਸਦੀ ਹੋ ਗਈ।















