ਮੋਟਾਪਾ ਅੱਜ ਦੇ ਸਮੇਂ ‘ਚ ਕਈ ਲੋਕਾਂ ਦੀ ਪਰੇਸ਼ਾਨੀ ਬਣ ਗਿਆ ਹੈ। ਵਧੇ ਹੋਏ ਭਾਰ ਨਾਲ ਸ਼ਰੀਰ ‘ਤੇ ਬੁਰਾ ਅਸਰ ਪੈਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ ਪਰ ਗੱਲ ਖ੍ਵੁਰਾਕ ਦੀ ਕਰੀਏ ਤਾਂ ਇਸ ‘ਚ ਕੁਝ ਅਜਿਹੀਆਂ ਚੀਜ਼ਾਂ ਹੈਲਦੀ ਹੋਣ ਕਾਰਨ ਭਾਰ ਘੱਟ ਕਰਨ ਦੀ ਜਗ੍ਹਾ ਵਧਾਉਣ ਦਾ ਕੰਮ ਕਰਦੀਆਂ ਹਨ। ਜੀ ਹਾਂ, ਇਸ ਦੌਰਾਨ 5 ਅਜਿਹੇ ਫ਼ਲ ਹਨ ਜਿਸ ਨੂੰ ਖਾਣ ਨਾਲ ਭਾਰ ਵਧਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਹਿਰਾਂ ਮੁਤਾਬਿਕ, ਭਾਰ ਘਟਾਉਣ ਦੌਰਾਨ ਫ਼ਲ ਅਤੇ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸਲ ‘ਚ ਇਸ ‘ਚ ਪੋਸ਼ਕ ਤੱਤ ਅਤੇ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਸ਼ਰੀਰ ਦਾ ਬਿਹਤਰ ਵਿਕਾਸ ਹੋਣ ਦੇ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ, ਪਰ ਫ਼ਿਰ ਵੀ ਪੰਜ ਅਜਿਹੇ ਫ਼ਲ ਹਨ ਜੋ ਤੇਜ਼ੀ ਨਾਲ ਭਾਰ ਵਧਾਉਣ ਦਾ ਕੰਮ ਕਰਦੇ ਹਨ। ਅਜਿਹੇ ‘ਚ ਭਾਰ ਘਟਾਉਣ ਦੇ ਦੌਰਾਨ ਇਨ੍ਹਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਚੱਲੋ ਜਾਣਦੇ ਹਾਂ ਉਨ੍ਹਾਂ ਫ਼ਲਾਂ ਦੇ ਬਾਰੇ …
ਕੇਲਾ: ਬੌਡੀ ਬਣਾਉਣ ਲਈ ਕੇਲਾ ਖਾਣਾ ਬਿਹਤਰ ਔਪਸ਼ਨ ਹੈ। ਇਸ ‘ਚ ਫ਼ਾਈਬਰ, ਪੋਟੈਸ਼ੀਅਮ, ਐਂਟੀ-ਔਕਸੀਡੈਂਟ ਗੁਣ ਜ਼ਿਆਦਾ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਨਾਲ ਹੀ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ, ਪਰ ਉੱਧਰ ਭਾਰ ਘਟਾਉਣ ਵਾਲੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਸਲ ‘ਚ ਇੱਕ ਮੀਡੀਅਮ ਸਾਈਜ਼ ਕੇਲੇ ‘ਚ 14-15 ਗ੍ਰਾਮ ਚੀਨੀ ਪਾਈ ਜਾਂਦੀ ਹੈ। ਅਜਿਹੇ ‘ਚ ਇਸ ਦੀ ਵਰਤੋਂ ਨਾਲ ਭਾਰ ਘੱਟ ਹੋਣ ਦੀ ਜਗ੍ਹਾ ਵਧਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਸਕਦਾ ਹੈ।
ਐਵੋਕੈਡੋ: ਐਵੋਕੈਡੋ ਖਾਣ ‘ਚ ਸੁਆਦ ਹੋਣ ਦੇ ਨਾਲ ਸਿਹਤ ਦਾ ਖ਼ਜ਼ਾਨਾ ਹੁੰਦਾ ਹੈ, ਪਰ 100 ਗ੍ਰਾਮ ਐਵੋਕੈਡੋ ‘ਚ ਕਰੀਬ 160 ਕੈਲੋਰੀਜ਼ ਹੁੰਦੀਆਂ ਹਨ। ਨਾਲ ਹੀ ਇਸ ‘ਚ ਫ਼ੈਟ ਵੀ ਜ਼ਿਆਦਾ ਮਾਤਰਾ ‘ਚ ਹੁੰਦੀ ਹੈ। ਅਜਿਹੇ ‘ਚ ਭਾਰ ਘੱਟ ਹੋਣ ਦੀ ਜਗ੍ਹਾ ਵਧਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਇਸ ਨੂੰ ਘੱਟ ਜਾਂ ਨਾ ਖਾਣ ‘ਚ ਹੀ ਭਲਾਈ ਹੈ।
ਅੰਗੂਰ: ਅੰਗੂਰਾਂ ‘ਚ ਐਂਟੀ-ਔਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਦਿਲ ਅਤੇ ਦਿਮਾਗ਼ ਸਿਹਤਮੰਦ ਰਹਿੰਦਾ ਹੈ ਪਰ ਇੱਕ ਕੱਪ ਅੰਗੂਰਾਂ ‘ਚ 15-16 ਗ੍ਰਾਮ ਚੀਨੀ ਅਤੇ 67 ਗ੍ਰਾਮ ਕੈਲੋਰੀਜ਼ ਪਾਈਆਂ ਜਾਂਦੀਆਂ ਹਨ। ਅਜਿਹੇ ‘ਚ ਇਹ ਤੇਜ਼ੀ ਨਾਲ ਭਾਰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਮੋਟਾਪੇ ਦਾ ਸ਼ਿਕਾਰ ਅਤੇ ਡਾਇਟਿੰਗ ਕਰ ਰਹੇ ਲੋਕਾਂ ਨੂੰ ਇਸ ਦੀ ਵਰਤੋਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ।
ਕਿਸ਼ਮਿਸ਼ ਅਤੇ ਸੁੱਕਾ ਆਲੂਬੁਖ਼ਾਰਾ: ਡਾਈਟਿੰਗ ਦੌਰਾਨ ਕਿਸ਼ਮਿਸ਼ ਅਤੇ ਸੁੱਕੇ ਆਲੂਬੁਖ਼ਾਰੇ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ‘ਚ ਕੈਲੋਰੀਜ਼ ਅਤੇ ਫ਼ੈਟ ਜ਼ਿਆਦਾ ਹੋਣ ਦੇ ਨਾਲ ਪਾਣੀ ਬਿਲਕੁਲ ਵੀ ਨਹੀਂ ਹੁੰਦਾ ਹੈ। ਇੱਕ ਕੱਪ ਕਿਸ਼ਮਿਸ਼ ‘ਚ ਕਰੀਬ 500 ਗ੍ਰਾਮ ਕੈਲੋਰੀਜ਼ ਹੁੰਦੀਆਂ ਹਨ। ਅਜਿਹੇ ‘ਚ ਭਾਰ ਵਧਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੋਟਾਪੇ ਤੋਂ ਪਰੇਸ਼ਾਨ ਅਤੇ ਡਾਈਟਿੰਗ ਕਰਨ ਵਾਲਿਆਂ ਨੂੰ ਇਸ ਦੀ ਵਰਤੋਂ ਘੱਟ ਜਾਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅੰਬ: ਅੰਬ ਤਾਂ ਲਗਭਗ ਹਰ ਕਿਸੇ ਦਾ ਪਸੰਦੀਦਾ ਫ਼ਲ ਹੈ। ਗਰਮੀ ‘ਚ ਮਿਲਣ ਵਾਲੇ ਇਸ ਫ਼ਲ ਨੂੰ ਖਾਣ ਦੀ ਹਰ ਕੋਈ ਉਡੀਕ ਕਰਦਾ ਹੈ ਪਰ ਗੱਲ ਇਸ ‘ਚ ਚੀਨੀ ਦੀ ਕਰੀਏ ਤਾਂ ਕਰੀਬ ਇੱਕ ਮੀਡੀਅਮ ਸਾਈਜ਼ਡ ਅੰਬ ‘ਚ 30-32 ਗ੍ਰਾਮ ਚੀਨੀ ਪਾਈ ਜਾਂਦੀ ਹੈ। ਇਸ ‘ਚ ਕੈਲੋਰੀਜ਼ ਭਰਪੂਰ ਮਾਤਰਾ ‘ਚ ਹੋਣ ਕਾਰਨ ਅੰਬ ਦੀ ਵਰਤੋਂ ਕਰਨੀ ਭਾਰ ਵਧਾਉਣ ਦਾ ਕੰਮ ਕਰਦੀ ਹੈ। ਅਜਿਹੇ ‘ਚ ਭਾਰ ਘਟਾਉਣ ਵਾਲਿਆਂ ਨੂੰ ਇਸ ਦੀ ਵਰਤੋਂ ਤੋਂ ਪਰਹੇਜ਼ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਅੰਬ ਨੂੰ ਇੱਕ ਸੀਮਿਤ ਮਾਤਰਾ ‘ਚ ਹੀ ਖਾਓ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।










