TV ਦੀ ਦੁਨੀਆ ਤੋਂ ਲੈ ਕੇ ਫ਼ਿਲਮ ਜਗਤ ਤਕ ਕਈ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਕਈ ਹਿੱਟ ਸੀਰੀਅਲ ਤੇ ਫ਼ਿਲਮਾਂ ਦਿੱਤੀਆਂ ਹਨ। ਦਰਸ਼ਕਾਂ ਨੇ ਇਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫ਼ੀ ਪਸੰਦ ਕੀਤਾ ਹੈ। ਇੰਨ੍ਹਾਂ ‘ਚੋਂ ਇੱਕ ਹੈ ਮੌਨੀ ਰਾਏ। ਮੌਨੀ ਰਾਏ ਨੇ ਕਈ ਹਿੱਟ TV ਸੀਰੀਅਲ ਅਤੇ ਫ਼ਿਲਮਾਂ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਮੌਨੀ ਰਾਏ ਦੀ ਫ਼ੈਨ ਫ਼ੌਲੋਇੰਗ ਵੀ ਕਾਫ਼ੀ ਜ਼ਿਆਦਾ ਹੈ। ਉਸ ਦੀ ਇੱਕ ਝਲਕ ਪਾਉਣ ਲਈ ਲੱਖਾਂ ਲੋਕ ਇੰਤਜ਼ਾਰ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੌਨੀ ਰਾਏ ਕਿਵੇਂ ਦੀ ਜ਼ਿੰਦਗੀ ਜਿਊਂਦੀ ਹੈ? ਸ਼ਾਇਦ ਨਹੀਂ। ਤਾਂ ਆਓ ਅੱਜ ਇਸ ਖ਼ਬਰ ਰਾਹੀਂ ਤੁਹਾਨੂੰ ਉਸ ਬਾਰੇ ਦੱਸਦੇ ਹਾਂ।
ਬੰਗਾਲੀ ਪਰਿਵਾਰ ‘ਚ ਜੰਮੀ ਮੌਨੀ ਰਾਏ ਨੇ ਆਪਣੇ ਪੜ੍ਹਾਈ ਕੇਂਦਰੀ ਵਿਦਿਆਲੇ ਤੋਂ ਪੂਰੀ ਕੀਤੀ, ਅਤੇ ਉਸ ਤੋਂ ਬਾਅਦ ਉਸ ਨੇ ਜਾਮੀਆ ਮਿਲੀਆ ਇਸਲਾਮੀਆ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ, ਪਰ ਆਪਣੀ ਪੜ੍ਹਾਈ ਅੱਧ ‘ਚ ਛੱਡ ਕੇ ਉਹ ਐਕਟਿੰਗ ਕਰਨ ਲੱਗੀ ਅਤੇ ਫ਼ਿਲਮਾਂ ‘ਚ ਆਪਣਾ ਹੱਥ ਅਜਮਾਉਣ ਲਈ ਮੁੰਬਈ ਪਹੁੰਚ ਗਈ।
ਕਰੀਅਰ ਦੀ ਸ਼ੁਰੂਆਤ
ਮੌਨੀ ਰਾਏ ਨੇ ਸਾਲ 2007 ‘ਚ ਮਸ਼ਹੂਰ TV ਸੀਰੀਅਲ ਕਿਉਂਕਿ ਸਾਸ ਭੀ ਕਾਭੀ ਬਹੂ ਥੀ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਕਾਫ਼ੀ ਉਤਰਾਅ-ਚੜਾਅ ਵੇਖਣ ਤੋਂ ਬਾਅਦ ਮੌਨੀ ਰਾਏ ਨੂੰ ਕਾਫ਼ੀ ਪ੍ਰਸਿਧੀ ਮਿਲੀ ਅਤੇ ਉਹ ਕਾਮਯਾਬ ਅਦਾਕਾਰਾ ਬਣ ਗਈ। ਸਾਲ 2018 ‘ਚ ਉਸ ਨੇ ਬੌਲੀਵੁਡ ਅਦਾਕਾਰ ਅਕਸ਼ੈ ਕੁਮਾਰ ਨਾਲ ਫ਼ਿਲਮ ਗੋਲਡ ‘ਚ ਕੰਮ ਕੀਤਾ।
ਡਾਇਟ ਚਾਰਟ
ਮੌਨੀ ਰਾਏ ਨੂੰ ਖਾਣਾ ਕਾਫ਼ੀ ਪਸੰਦ ਹੈ। ਉਸ ਨੂੰ ਚਾਈਨਿਜ਼ ਫ਼ੂਡ ਅਤੇ ਜੰਕ ਫ਼ੂਡ ਕਾਫ਼ੀ ਪਸੰਦ ਹੈ ਹਾਲਾਂਕਿ ਉਹ ਫ਼ਿੱਟ ਰਹਿਣ ਲਈ ਇਨ੍ਹਾਂ ਦਾ ਘੱਟ ਹੀ ਸੇਵਨ ਕਰਦੀ ਹੈ। ਉਹ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਵੀ ਦੂਰ ਰਹਿੰਦੀ ਹੈ। ਸ਼ੂਟਿੰਗ ਦੌਰਾਨ ਵੀ ਉਹ ਘਰ ਦਾ ਭੋਜਨ ਹੀ ਖਾਣਾ ਪਸੰਦ ਕਰਦੀ ਹੈ।
ਬ੍ਰਾਂਡ ਪ੍ਰਮੋਸ਼ਨ ਦੇ ਜ਼ਰੀਏ ਕਰਦੀ ਹੈ ਮੋਟੀ ਕਮਾਈ
ਮੌਨੀ ਰਾਏ ਆਪਣੀ ਜ਼ਿਆਦਾਤਰ ਕਮਾਈ TV ਸੀਰੀਅਲ, ਫ਼ਿਲਮਾਂ, ਵਿਗਿਆਪਨਾਂ ਤੇ ਸੋਸ਼ਲ ਮੀਡੀਆ ਬ੍ਰੈਂਡ ਪ੍ਰਮੋਸ਼ਨ ਦੇ ਜ਼ਰੀਏ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਹ ਇੱਕ ਸ਼ੋਅ ਲਈ ਘੱਟੋਂ-ਘੱਟ 30 ਤੋਂ 40 ਲੱਖ ਰੁਪਏ ਲੈਂਦੀ ਹੈ। ਫ਼ਿਲਮ ਗੋਲਡ ਲਈ ਉਸ ਨੇ ਲਗਭਗ ਇੱਕ ਕਰੋੜ ਰੁਪਏ ਫ਼ੀਸ ਦੇ ਤੌਰ ‘ਤੇ ਲਏ ਸਨ।
ਆਲੀਸ਼ਾਨ ਅਪਾਰਟਮੈਂਟ ਦੀ ਹੈ ਮਾਲਕਨ
ਮੌਨੀ ਰਾਏ ਕੋਲ ਮੁੰਬਈ ‘ਚ ਇੱਕ ਸ਼ਾਨਦਾਰ ਅਤੇ ਆਲੀਸ਼ਾਨ ਅਪਾਰਟਮੈਂਟ ਹੈ ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ। ਕਈ ਵੱਡੇ ਬ੍ਰੈਂਡਜ੍ਵ ਲਈ ਉਹ ਰੈਂਪ ਵਾਕ ਕਰ ਕੇ ਮੋਟੀ ਰਕਮ ਵਸੂਲ ਕਰ ਚੁੱਕੀ ਹੈ।
ਲਗਯਰੀ ਕਾਰਾਂ ‘ਚ ਕਰਦੀ ਹੈ ਸਫ਼ਰ
ਜੇ ਗੱਲ ਕਰੀਏ ਮੌਨੀ ਰਾਏ ਦੇ ਕਾਰ ਕੋਲੈਕਸ਼ਨ ਦੀ ਤਾਂ ਉਸ ਕੋਲ ਦੋ ਲਗਯਰੀ ਕਾਰਾਂ ਹਨ। ਇਨ੍ਹਾਂ ‘ਚ ਇੱਕ BMW, ਅਤੇ ਇੱਕ ਮਿਨੀ ਕੂਪਰ ਕਾਰ ਹੈ। ਉਸ ਨੂੰ ਅਕਸਰ ਹੀ ਇਨ੍ਹਾਂ ਕਾਰਾਂ ‘ਚ ਸਫ਼ਰ ਕਰਦੇ ਵੇਖਿਆ ਜਾਂਦਾ ਹੈ।
ਕਰੋੜਾਂ ‘ਚ ਹੁੰਦੀ ਹੈ ਸਲਾਨਾ ਕਮਾਈ
ਜੇ ਗੱਲ ਕਰੀਏ ਮੌਨੀ ਰਾਏ ਦੀ ਸਾਲਾਨਾ ਕਮਾਈ ਦੀ ਤਾਂ ਉਹ ਸਾਲ ‘ਚ ਇੱਕ ਕਰੋੜ ਦੇ ਲਗਭਗ ਕਮਾਈ ਕਰਦੀ ਹੈ। ਉਥੇ ਹੀ ਖ਼ਬਰਾਂ ਮੁਤਾਬਿਕ, ਉਸ ਦੀ ਨੈੱਟ ਵਰਥ 10 ਕਰੋੜ ਤੋਂ ਜ਼ਿਆਦਾ ਹੈ। ਕੁੱਲ ਮਿਲਾ ਕੇ ਮੌਨੀ ਰਾਏ ਲਗਜ਼ਰੀ ਜ਼ਿੰਦਗੀ ਜਿਊਂਦੀ ਹੈ।











