ਭਾਗ ਮਿਲਖਾ ਭਾਗ ਤੋਂ ਬਾਅਦ ਫ਼ਰਹਾਨ ਅਖ਼ਤਰ ਇੱਕ ਵਾਰ ਫ਼ਿਰ ਇੱਕ ਅਜਿਹੀ ਭੂਮਿਕਾ ‘ਚ ਨਜਰ ਆਉਣ ਵਾਲੇ ਹਨ। ਫ਼ਰਹਾਨ ਦੀ ਫ਼ਿਲਮ ਤੂਫ਼ਾਨ ਐਮੇਜ਼ੌਨ ‘ਤੇ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਹੁਣ ਥੀਏਟਰ ਵਿੱਚ ਆਉਣ ਦੀ ਥਾਂ ਇਸ ਦਾ ਸਿੱਧੇ OTT ਪਲੈਟਫ਼ੌਰਮ ਐਮੇਜ਼ੌਨ ਪ੍ਰਾਈਮ ਵੀਡੀਓ ‘ਤੇ ਪ੍ਰੀਮੀਅਰ ਦਿਖਾਇਆ ਜਾ ਰਿਹਾ ਹੈ। ਇਹ ਫ਼ਿਲਮ 21 ਮਈ ਨੂੰ ਐਮੇਜ਼ੌਨ ‘ਤੇ ਰਿਲੀਜ਼ ਕੀਤੀ ਜਾਵੇਗੀ।
ਤੂਫ਼ਾਨ ਫ਼ਿਲਮ ਦੀ ਤਰੀਕ ਦਾ ਐਲਾਨ ਕਰਦਿਆਂ ਫ਼ਰਹਾਨ ਅਖ਼ਤਰ ਨੇ ਲਿਖਿਆ ਕਿ ਇਨ੍ਹਾਂ ਗਰਮੀਆਂ ਲਈ ਮੌਸਮ ਦੀ ਭਵਿੱਖਬਾਣੀ। ਐਪਿਕ ਬਲੌਕਬੱਸਟਰ ਤੂਫ਼ਾਨ ਪ੍ਰਾਈਮ ‘ਤੇ। ਫ਼ਿਲਮ ਦਾ ਟੀਜ਼ਰ ਇਸ ਮਹੀਨੇ ਦੀ 12 ਤਰੀਕ ਨੂੰ ਰਿਲੀਜ਼ ਕੀਤੀ ਗਿਆ ਸੀ।
ਫ਼ਰਹਾਨ ਅਖ਼ਤਰ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਉਹ ਫ਼ਿਲਮ ਵਿੱਚ ਬਾਕਸਰ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਓਮਪ੍ਰਕਾਸ਼ ਮਹਿਰਾ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਫ਼ਰਹਾਨ ਨਾਲ ਫ਼ਿਲਮ ਭਾਗ ਮਿਲਖਾ ਭਾਗ ਬਣਾ ਚੁੱਕੇ ਹਨ ਜੋ ਸੁਪਰਹਿੱਟ ਬਣ ਗਈ ਸੀ। ਇਸ ਤੋਂ ਪਹਿਲਾਂ ਫ਼ਰਹਾਨ ਨੇ ਟਵਿਟਰ ‘ਤੇ ਫ਼ਿਲਮ ਦਾ ਪੋਸਟਰ ਸੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ, ”ਤੂਫ਼ਾਨ ਪੈਦਾ ਹੋਵੇਗਾ, ਟੀਜ਼ਰ 12 ਮਾਰਚ ਨੂੰ ਪ੍ਰਾਈਮ ਵੀਡੀਓ ‘ਤੇ ਆਉਣ ਜਾ ਰਿਹਾ ਹੈ।”











