2 ਅਪ੍ਰੈਲ ਨੂੰ ਸਿਨੇਮਾਘਰ ‘ਚ ਰਿਲੀਜ਼ ਹੋਵੇਗੀ ਐਮੀ-ਸੋਨਮ ਦੀ ਪੁਆੜਾ

ਪੁਆੜਾ ਸ਼ਬਦ ਦਾ ਮਤਲੱਬ ਹੈ ਪੰਗਾ। ਇਹ ਮੈਡ, ਦੇਸੀ, ਕੌਮੇਡੀ, ਰੋਮੈਂਸ ਇਸ ਸਾਲ ਗੁੱਡ ਫ਼ਰਾਈਡੇ 2 ਅਪ੍ਰੈਲ 2021 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਤਕਰੀਬਨ ਇੱਕ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।
ਪੁਆੜਾ ਨੂੰ ਪਹਿਲਾਂ 2020 ਦੀਆਂ ਗਰਮੀਆਂ ਵਿੱਚ ਰਿਲੀਜ਼ ਕਰਣ ਲਈ ਤਿਆਰ ਕੀਤਾ ਗਿਆ ਸੀ ਜੋ ਕਿ ਪੌਪਕੌਰਨ ਐਂਟਰਟੇਨਰਜ਼ ਲਈ ਠੀਕ ਮੌਸਮ ਸੀ, ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਹ ਸੰਭਵ ਨਹੀਂ ਹੋ ਸਕਿਆ। ਹੁਣ ਨਿਰਮਾਤਾ ਇਸ ਬਸੰਤ ਰੁੱਤ ਵਿੱਚ ਫ਼ਿਲਮ ਰਿਲੀਜ਼ ਕਰ ਉਹੀ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਿਸ ਲਿਆਉਣ ਦੀ ਉਮੀਦ ਕਰ ਰਹੇ ਹਨ।
ਇਸ ਫ਼ਿਲਮ ਦੇ ਨਾਲ ਨਿਰਮਾਤਾ ਇਹ ਵੀ ਉਮੀਦ ਕਰ ਰਹੇ ਹਨ ਕਿ ਪੰਜਾਬੀ ਫ਼ਿਲਮ ਉਦਯੋਗ ਵਿੱਚ ਮੁੜ ਸਕਾਰਾਤਮਕ ਕਾਮਯਾਬੀ ਦੀ ਲਹਿਰ ਵਿਖਾਈ ਦੇਵੇ ਜਿਸ ਨਾਲ ਇਹ ਮੁੜ ਚੋਟੀ ‘ਤੇ ਪਹੁੰਚ ਜਾਵੇਗਾ ਅਤੇ ਇਸ ਦੇ ਨਾਲ ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਅਤੇ ਮਨੋਰੰਜਨ ਦੇ ਨਾਲ ਪੌਪਕੌਰਨ ਅਤੇ ਨਾਸ਼ਤੇ ਦਾ ਆਨੰਦ ਲੈ ਸਕਦੇ ਹਨ। ਮੇਕਰਜ੍ਵ ਨੇ ਮਾਰਕੀਟਿੰਗ ਮੁਹਿੰਮ ਦੀ ਸ਼ੁਰੂਆਤ ਪੋਸਟਰ ਲੌਂਚ ਨਾਲ ਕੀਤੀ ਹੈ ਜਿਸ ਨੂੰ ਅਭਿਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ।